ਗੁਰੂਗਰਾਮ : ਇੱਥੋਂ ਦੇ ਸੈਕਟਰ-55 ’ਚ ਗੋਲਫ ਕੋਰਸ ਰੋਡ ਨੇੜੇ ਐਤਵਾਰ ਸਵੇਰੇ ਸ਼ਰਾਬ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ 4-5 ਕਰੋੜ ਰੁਪਏ ਦੀ ਵਿਦੇਸ਼ੀ ਸ਼ਰਾਬ ਤਬਾਹ ਹੋ ਗਈ। ਹਾਲਾਂਕਿ, ਇਸ ਘਟਨਾ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਆਦਿੱਤਿਆ ਠਾਕਰੇ ਦੀ ਕੇਜਰੀਵਾਲ ਨਾਲ ਮੁਲਾਕਾਤ
ਨਵੀਂ ਦਿੱਲੀ : ਸ਼ਿਵ ਸੈਨਾ (ਯੂ ਬੀ ਟੀ) ਦੇ ਆਗੂ ਆਦਿੱਤਿਆ ਠਾਕਰੇ ਨੇ ਐਤਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾ ਦੇ ਸਿਵਲ ਲਾਈਨ ਸਥਿਤ ਘਰ ’ਚ ਮੁਲਾਕਾਤ ਕੀਤੀ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾਆਦਿੱਤਿਆ ਠਾਕਰੇ ਦੀ ਮਹਿਮਾਨ ਨਿਵਾਜ਼ੀ ਦਾ ਮੌਕਾ ਮਿਲਿਆ। ਦੇਸ਼ ਦੇ ਮੌਜੂਦਾ ਸਿਆਸੀ ਘਟਨਾਕ੍ਰਮ ਬਾਰੇ ਵਿਸਥਾਰਪੂਰਵਕ ਗੱਲਬਾਤ ਹੋਈ।
ਕੀਨੀਆ ’ਚ 6 ਸ਼ੇਰ ਮਾਰ’ਤੇ
ਨੈਰੋਬੀ : ਦੱਖਣੀ ਕੀਨੀਆ ਦੇ ਕੌਮੀ ਪਾਰਕ ’ਚ 6 ਸ਼ੇਰਾਂ ਦੀ ਮੌਤ ਨਾਲ ਸੈਰ-ਸਪਾਟਾ ਖੇਤਰ ਨੂੰ ਵੱਡਾ ਝਟਕਾ ਲੱਗਾ ਹੈ। ਅੰਬੋਸੇਲੀ ਨੈਸ਼ਨਲ ਪਾਰਕ ਨੇੜੇ ਪਿੰਡ ਵਾਸੀਆਂ ਨੇ ਬੱਕਰੀਆਂ ਅਤੇ ਕੁੱਤਿਆਂ ’ਤੇ ਹਮਲਾ ਕਰਨ ਤੋਂ ਬਾਅਦ ਸ਼ੇਰਾਂ ਨੂੰ ਮਾਰ ਦਿੱਤਾ। ਅਧਿਕਾਰੀਆਂ ਅਨੁਸਾਰ ਪਿਛਲੇ ਹਫਤੇ ਵੀ ਸ਼ੇਰ ਮਾਰੇ ਗਏ ਸਨ। ਉਨ੍ਹਾਂ ਵਲੋਂ ਇਸ ਦਾ ਹੱਲ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ।
67 ਲੱਖ ਦਾ ਸੋਨਾ ਫੜਿਆ
ਹੈਦਰਾਬਾਦ : ਹਵਾਈ ਅੱਡੇ ’ਤੇ ਰਿਆਦ ਤੋਂ ਆਏ ਇਕ ਯਾਤਰੀ ਕੋਲੋਂ 67 ਲੱਖ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ ਕੀਤਾ ਗਿਆ।
ਉਸ ਨੇ 14 ਸੋਨੇ ਦੀਆਂ ਤਾਰਾਂ ਐਮਰਜੈਂਸੀ ਲਾਈਟ ਦੀ ਬੈਟਰੀ ਅੰਦਰ ਲੁਕਾਈਆਂ ਹੋਈਆਂ ਸਨ।
ਭੁਚਾਲ ਦੇ ਝਟਕੇ
ਕਾਬੁਲ : ਅਗਾਨਿਸਤਾਨ ਦੇ ਦੱਖਣ-ਪੂਰਬ ਇਲਾਕੇ ਵਿਚ ਐਤਵਾਰ ਸਵੇਰੇ 4.3 ਦੀ ਸ਼ਿੱਦਤ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਦੀ ਡੂੰਘਾਈ 60 ਕਿਲੋਮੀਟਰ ਸੀ ਤੇ ਇਸ ਦਾ ਕੇਂਦਰ ਬਿੰਦੂ ਅਫਗਾਨਿਸਤਾਨ ਦੇ ਦੱਖਣ-ਪੂਰਬ ਵਿਚ 150 ਕਿਲੋਮੀਟਰ ਦੂਰ ਸੀ।