ਨਵੀਂ ਦਿੱਲੀ : ਕਰਨਾਟਕ ਦੇ ਡੀ ਜੀ ਪੀ ਪ੍ਰਵੀਨ ਸੂਦ ਨੂੰ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦਾ ਅਗਲਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਡਾਇਰੈਕਟਰ ਸੁਬੋਧ ਕੁਮਾਰ ਜੈਸਵਾਲ ਦਾ 25 ਮਈ ਨੂੰ ਕਾਰਜਕਾਲ ਸਮਾਪਤ ਹੋ ਰਿਹਾ ਹੈ। ਸੂਦ ਦੀ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ। ਕਰਨਾਟਕ ਅਸੰਬਲੀ ਚੋਣਾਂ ਤੋਂ ਪਹਿਲਾਂ ਸੂਬਾਈ ਕਾਂਗਰਸ ਪ੍ਰਧਾਨ ਡੀ ਕੇ ਸ਼ਿਵ ਕੁਮਾਰ ਨੇ ਸੂਦ ਨੂੰ ਨਾਲਾਇਕ ਡੀ ਜੀ ਕਿਹਾ ਸੀ। ਸੂਦ ’ਤੇ ਭਾਜਪਾ ਵਰਕਰ ਵਜੋਂ ਕੰੰਮ ਕਰਨ ਦਾ ਦੋਸ਼ ਲਾਉਦਿਆਂ ਸ਼ਿਵ ਕੁਮਾਰ ਨੇ ਕਿਹਾ ਸੀ ਕਿ ਕਾਂਗਰਸ ਸਰਕਾਰ ਆਉਣ ’ਤੇ ਉਨ੍ਹਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਹਿਮਾਚਲ ਦੇ ਕਾਂਗੜਾ ਦੇ ਸੂਦ ਦੇ ਪਿਤਾ ਓਮ ਪ੍ਰਕਾਸ਼ ਸੂਦ ਦਿੱਲੀ ਸਰਕਾਰ ਵਿਚ ਕਲਰਕ ਤੇ ਮਾਤਾ ਕਮਲੇਸ਼ ਸੂਦ ਦਿੱਲੀ ’ਚ ਸਰਕਾਰੀ ਟੀਚਰ ਸਨ। ਆਈ ਆਈ ਟੀ ਦਿੱਲੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਬੀ ਟੈਕ ਕਰਨ ਵਾਲੇ ਸੂਦ 1986 ਵਿਚ 22 ਸਾਲ ਦੀ ਉਮਰ ’ਚ ਆਈ ਪੀ ਐੱਸ ਬਣੇ ਤੇ ਉਨ੍ਹਾ ਨੂੰ ਕਰਨਾਟਕ ਕੇਡਰ ਮਿਲਿਆ ਸੀ। ਸਰਵਿਸ ਦੌਰਾਨ ਉਨ੍ਹਾ ਆਈ ਆਈ ਐੱਮ ਬੇਂਗਲੁਰੂ ਤੋਂ ਪਬਲਿਕ ਪੁਲਸ ਮੈਨੇਜਮੈਂਟ ’ਚ ਐੱਮ ਬੀ ਏ ਕੀਤੀ। ਸੂਦ ਦੀਆਂ ਦੋ ਬੇਟੀਆਂ ਹਨ। ਆਸ਼ਿਤਾ ਸੂਦ ਦਾ ਵਿਆਹ �ਿਕਟਰ ਮਯੰਕ ਅਗਰਵਾਲ ਨਾਲ 2022 ਵਿਚ ਹੋਇਆ ਸੀ।