ਲਖਨਊ : ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਉਰਫ ਟੈਣੀ ਨੂੰ ਕਤਲ ਕੇਸ ਵਿਚ 2004 ‘ਚ ਬਰੀ ਕਰਨ ਵਿਰੁੱਧ ਯੂ ਪੀ ਸਰਕਾਰ ਦੀ ਅਪੀਲ ਰੱਦ ਕਰ ਦਿੱਤੀ ਹੈ | ਜਸਟਿਸ ਏ ਆਰ ਮਸੂਦੀ ਤੇ ਜਸਟਿਸ ਓ ਪੀ ਸ਼ੁਕਲਾ ਦੀ ਬੈਂਚ ਨੇ ਕਿਹਾ ਕਿ ਟਰਾਇਲ ਕੋਰਟ ਦੇ ਹੁਕਮ ਵਿਚ ਕੋਈ ਗਲਤੀ ਨਹੀਂ |
8 ਜੁਲਾਈ 2000 ਵਿਚ ਲਖਨਊ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ 24 ਸਾਲਾ ਪ੍ਰਭਾਤ ਗੁਪਤਾ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਇਲਾਕੇ ‘ਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ | ਮਾਮਲੇ ਵਿਚ ਟੈਣੀ ਤੋਂ ਇਲਾਵਾ ਸੁਭਾਸ਼ ਮਾਮਾ, ਸ਼ਸ਼ੀ ਭੂਸ਼ਣ ੁਰਫ ਪਿੰਕੀ ਤੇ ਰਾਕੇਸ਼ ਉਰਫ ਡਾਲੂ ਨੂੰ ਨਾਮਜ਼ਦ ਕੀਤਾ ਗਿਆ ਸੀ | ਟਰਾਇਲ ਕੋਰਟ ਨੇ ਸਬੂਤਾਂ ਦੀ ਘਾਟ ਦਸਦਿਆਂ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਸਨ | ਪ੍ਰਭਾਤ ਦੇ ਭਰਾ ਰਾਜੀਵ ਗੁਪਤਾ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ ਘਰ ਤੋਂ ਦੁਕਾਨ ਜਾ ਰਹੇ ਪ੍ਰਭਾਤ ‘ਤੇ ਪਹਿਲੀ ਗੋਲੀ ਟੈਣੀ ਨੇ ਚਲਾਈ ਸੀ |