13.8 C
Jalandhar
Monday, December 23, 2024
spot_img

ਫਿਰ ਨੋਟਬੰਦੀ!

30 ਸਤੰਬਰ ਤੋਂ ਬਾਅਦ ਨਹੀਂ ਚੱਲੇਗਾ 2000 ਦਾ ਨੋਟ
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਸਭ ਤੋਂ ਵੱਡੇ ਕਰੰਸੀ ਨੋਟ 2000 ਰੁਪਏ ‘ਤੇ ਵੱਡਾ ਫੈਸਲਾ ਲਿਆ ਹੈ | ਭਾਰਤ ‘ਚ 2000 ਰੁਪਏ ਦੇ ਨੋਟ ਬੰਦ ਹੋਣ ਜਾ ਰਹੇ ਹਨ | ਇਸ ਬਾਰੇ ਸ਼ੁੱਕਰਵਾਰ ਆਰ ਬੀ ਆਈ ਨੇ ਇੱਕ ਅਹਿਮ ਮੀਟਿੰਗ ‘ਚ ਫੈਸਲਾ ਲੈਂਦਿਆਂ ਜਾਣਕਾਰੀ ਦਿੱਤੀ ਹੈ ਕਿ 30 ਸਤੰਬਰ 2023 ਤੱਕ ਇਨ੍ਹਾਂ ਨੋਟਾਂ ਨੂੰ ਬਦਲਿਆ ਜਾ ਸਕਦਾ ਹੈ | ਭਾਰਤੀ ਰਿਜ਼ਰਵ ਬੈਂਕ ਨੇ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਕਿ 2000 ਦੇ ਨੋਟ ਬੰਦ ਹੋਣ ਜਾ ਰਹੇ ਹਨ | ਸਰਕੂਲਰ ਮੁਤਾਬਕ 2000 ਦੇ ਸਾਰੇ ਨੋਟ ਵਾਪਸ ਲਏ ਜਾਣਗੇ | 23 ਮਈ ਤੋਂ ਲੈ ਕੇ 30 ਸਤੰਬਰ ਤੱਕ ਬੈਂਕਾਂ ‘ਚੋਂ ਬਦਲਵਾਏ ਜਾ ਸਕਦੇ ਹਨ | 2 ਹਜ਼ਾਰ ਰੁਪਏ ਦਾ ਨੋਟ ਲੀਗਲ ਟੈਂਡਰ ਤਾਂ ਰਹੇਗਾ, ਪਰ ਇਸ ਨੂੰ ਸਰਕੂਲੇਸ਼ਨ ਤੋਂ ਬਾਹਰ ਕਰ ਦਿੱਤਾ ਜਾਵੇਗਾ | 30 ਸਤੰਬਰ ਤੋਂ ਬਾਅਦ 2000 ਦੇ ਨੋਟ ਨਹੀਂ ਚੱਲਣਗੇ | ਰਿਜ਼ਰਵ ਬੈਂਕ ਮੁਤਾਬਕ 2000 ਰੁਪਏ ਦਾ ਨੋਟ ਕਾਨੂੰਨੀ ਤੌਰ ‘ਤੇ ਜਾਰੀ ਰਹੇਗਾ ਪਰ ਇਸ ਨੂੰ ਪ੍ਰਚਲਨ ਤੋਂ ਬਾਹਰ ਕਰ ਦਿੱਤਾ ਜਾਵੇਗਾ | ਜਾਣਕਾਰੀ ਮੁਤਾਬਕ ਆਰ ਬੀ ਆਈ ਨੇ ਇਹ ਫੈਸਲਾ ਕਲੀਨ ਨੋਟ ਪਾਲਿਸੀ ਦੇ ਤਹਿਤ ਲਿਆ ਹੈ | ਆਰ ਬੀ ਆਈ ਨੇ ਕਿਹਾ ਹੈ ਕਿ ਦੋ ਹਜ਼ਾਰ ਦੇ ਨੋਟ 30 ਸਤੰਬਰ 2023 ਤੱਕ ਬੈਂਕਾਂ ‘ਚ ਜਮ੍ਹਾਂ ਕਰਾਏ ਜਾ ਸਕਦੇ ਹਨ | ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ 2 ਹਜ਼ਾਰ ਰੁਪਏ ਦੇ ਨੋਟ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨਾ ਬੰਦ ਕਰ ਦਿੱਤਾ ਜਾਵੇ |
ਸਾਲ 2016 ‘ਚ ਹੋਈ ਨੋਟਬੰਦੀ ਤੋਂ ਬਾਅਦ ਰਿਜ਼ਰਵ ਬੈਂਕ ਨੇ 2 ਹਜ਼ਾਰ ਰੁਪਏ ਦਾ ਨੋਟ ਜਾਰੀ ਕੀਤਾ ਸੀ | ਰਿਜ਼ਰਵ ਬੈਂਕ ਅਨੁਸਾਰ 23 ਮਈ 2023 ਤੋਂ ਕਿਸੇ ਵੀ ਬੈਂਕ ‘ਚ ਇੱਕ ਸਮੇਂ ਦੋ ਹਜ਼ਾਰ ਰੁੁਪਏ ਦੇ ਨੋਟਾਂ ਨੂੰ ਬਦਲਵਾਇਆ ਜਾ ਸਕਦਾ ਹੈ | ਆਰ ਬੀ ਆਈ ਮੁਤਾਬਕ 23 ਮਈ ਤੋਂ 30 ਸਤੰਬਰ ਤੱਕ 20,000 ਰੁਪਏ ਤੱਕ ਦੇ ਨੋਟ ਇੱਕ ਵਾਰ ‘ਚ ਬਦਲੇ ਜਾ ਸਕਦੇ ਹਨ | 8 ਨਵੰਬਰ 2016 ਨੂੰ ਮੰਗਲਯਾਨ ਦੀ ਥੀਮ ਵਾਲਾ 2000 ਰੁਪਏ ਦਾ ਨਵਾਂ ਨੋਟ ਪੇਸ਼ ਕੀਤਾ ਗਿਆ ਸੀ | ਦਰਅਸਲ, ਉਸ ਸਮੇਂ 500 ਅਤੇ ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ | ਜਿਸ ਤੋਂ ਬਾਅਦ 500 ਅਤੇ 2000 ਰੁਪਏ ਦੇ ਨਵੇਂ ਨੋਟ ਪੇਸ਼ ਕੀਤੇ ਗਏ |

Related Articles

LEAVE A REPLY

Please enter your comment!
Please enter your name here

Latest Articles