ਹੋਂਦ ਨੂੰ ਖਤਰੇ ਖਿਲਾਫ਼…

0
219

ਹੇਗ : ਨੀਦਰਲੈਂਡ ਵਿਚ ਸ਼ਨੀਵਾਰ 1500 ਤੋਂ ਵੱਧ ਲੋਕਾਂ ਨੇ ਸਰਕਾਰ ਦੀਆਂ ਜਲਵਾਯੂ ਵਿਰੋਧੀ ਨੀਤੀਆਂ ਖਿਲਾਫ ਰਾਜਧਾਨੀ ਹੇਗ ਵਿਚ ਅਹਿਮ ਹਾਈਵੇ ਬਲਾਕ ਕਰਕੇ ਪ੍ਰਦਰਸ਼ਨ ਕੀਤਾ। ਪੁਲਸ ਵੱਲੋਂ ਚਲਾਈਆਂ ਜਾਣ ਵਾਲੀਆਂ ਤੋਪਾਂ ਦਾ ਟਾਕਰਾ ਕਰਨ ਲਈ ਕਈ ਪ੍ਰਦਰਸ਼ਨਕਾਰੀ ਘਰੋਂ ਸਵਿਮ ਸੂਟ ਪਾ ਕੇ ਆਏ ਸਨ। ‘ਐਕਸਟਿੰਕਸ਼ਨ ਰੈਬੇਲਿਅਨ’ ਨਾਂਅ ਦੀ ਜਥੇਬੰਦੀ ਦੇ ਸੱਦੇ ’ਤੇ ਕਈ ਨਾਮਵਰ ਸ਼ਖਸੀਅਤਾਂ ਸਣੇ 7 ਹਜ਼ਾਰ ਲੋਕ ਪ੍ਰਦਰਸ਼ਨ ਵਿਚ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ 1500 ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ। ਇਹ ਲੋਕ ਸਰਕਾਰ ਵੱਲੋਂ ਫੋਸਿਲ ਫਿਊਲ ਲਈ ਸਬਸਿਡੀ ਦਾ ਐਲਾਨ ਕਰਨ ਦਾ ਵਿਰੋਧ ਕਰ ਰਹੇ ਹਨ। ਇਹ ਫਿਊਲ ਗਰਮੀ ਵਧਾਉਣ ਦਾ ਕਾਰਨ ਬਣਦਾ ਹੈ। ਯੂਰਪ ਦੇ ਲੋਕ ਗਰਮੀ ਤੋਂ ਬਹੁਤ ਪ੍ਰੇਸ਼ਾਨ ਹੋ ਗਏ ਹਨ। ਦਸੰਬਰ ਦੇ ਅੰਤ ਤੇ ਜਨਵਰੀ ਦੇ ਸ਼ੁਰੂ ਵਿਚ ਵੀ ਉਥੇ ਗਰਮੀ ਰਹੀ। ਸਵਿਟਜ਼ਰਲੈਂਡ ਦੇ ਸ਼ਹਿਰ ਅਲਟਡਾਰਫ ਵਿਚ ਤਾਪਮਾਨ 19.2 ਡਿਗਰੀ ਸੈਂਟੀਗਰੇਡ ਪੁੱਜ ਗਿਆ ਸੀ, ਜਿਹੜਾ 1864 ਦੇ ਬਾਅਦ ਸਭ ਤੋਂ ਵੱਧ ਸੀ।

LEAVE A REPLY

Please enter your comment!
Please enter your name here