ਅਗਨੀਵੀਰ ਕਿ ਭਾਜਪਾ ਦੇ ਸਕਿਉਰਟੀ ਗਾਰਡ?

0
305

ਨਵੀਂ ਦਿੱਲੀ : ਅਗਨੀਵੀਰਾਂ ਨੂੰ ਲੈ ਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਵੱਲੋਂ ਦਿੱਤੇ ਗਏ ਬਿਆਨ ‘ਤੇ ਆਮ ਆਦਮੀ ਪਾਰਟੀ, ਕਾਂਗਰਸ, ਸ਼ਿਵ ਸੈਨਾ ਤੇ ਆਲ ਇੰਡੀਆ ਮਜਲਿਸ-ਏ-ਇਤਿਹਾਦਉਲ ਮੁਸਲਮੀਨ ਦੇ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਹੈ | ਵਿਜੇਵਰਗੀਆ ਨੇ ਬਿਆਨ ਦਿੱਤਾ ਸੀ—ਜੇ ਮੈਨੂੰ ਭਾਜਪਾ ਆਫਿਸ ਵਿਚ ਸਕਿਉਰਟੀ ਗਾਰਡ ਰੱਖਣਾ ਹੋਇਆ ਤਾਂ ਮੈਂ ਅਗਨੀਵੀਰ ਨੂੰ ਪਹਿਲ ਦੇਵਾਂਗਾ | ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ—ਦੇਸ਼ ਦੇ ਨੌਜਵਾਨਾਂ ਤੇ ਫੌਜ ਦੇ ਜਵਾਨਾਂ ਦਾ ਏਨਾ ਅਪਮਾਨ ਨਾ ਕਰੋ | ਸਾਡੇ ਦੇਸ਼ ਦੇ ਨੌਜਵਾਨ ਦਿਨ-ਰਾਤ ਮਿਹਨਤ ਕਰਕੇ ਫਿਜ਼ੀਕਲ ਟੈੱਸਟ ਪਾਸ ਕਰਦੇ ਹਨ, ਕਿਉਂਕਿ ਫੌਜ ਵਿਚ ਜਾ ਕੇ ਪੂਰੀ ਜ਼ਿੰਦਗੀ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਹਨ, ਇਸ ਲਈ ਨਹੀਂ ਕਿ ਉਹ ਭਾਜਪਾ ਦੇ ਦਫਤਰ ਦੇ ਬਾਹਰ ਗਾਰਡ ਲੱਗਣਾ ਚਾਹੁੰਦੇ ਹਨ |
ਕਾਂਗਰਸ ਨੇ ਕਿਹਾ—ਕੈਲਾਸ਼ ਵਿਜੇਵਰਗੀਆ ਨੇ ਅਗਨੀਪੱਥ ਸਕੀਮ ਬਾਰੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਹਨ | ਸ਼ਿਵ ਸੈਨਾ ਦੀ ਰਾਜ ਸਭਾ ਮੈਂਬਰ ਪਿ੍ਅੰਕਾ ਚਤੁਰਵੇਦੀ ਨੇ ਕਿਹਾ ਕਿ ਵਿਜੇਵਰਗੀਆ ਨੇ ਵਰਦੀਧਾਰੀ ਜਵਾਨਾਂ ਦੀ ਬੇਹੁਰਮਤੀ ਕੀਤੀ ਹੈ |
ਆਲ ਇੰਡੀਆ ਮਜਲਿਸ-ਏ-ਇਤਿਹਾਦਉਲ ਮੁਸਲਮੀਨ ਦੇ ਪ੍ਰਧਾਨ ਅਸਦਉੱਦੀਨ ਓਵੈਸੀ ਨੇ ਕਿਹਾ—ਭਾਜਪਾ ਦੇ ਆਗੂ ਕਹਿੰਦੇ ਹਨ ਕਿ ਚਾਰ ਸਾਲ ਦੀ ਸੇਵਾ ਬਾਅਦ ਵਿਹਲੇ ਹੋਣ ਵਾਲੇ ਅਗਨੀਵੀਰਾਂ ਨੂੰ ਆਪਣੇ ਦਫਤਰਾਂ ਵਿਚ ਚੌਕੀਦਾਰ ਰੱਖਾਂਗੇ | ਮੋਦੀ ਦੀ ਪਾਰਟੀ ਦੀਆਂ ਨਜ਼ਰਾਂ ਵਿਚ ਜਵਾਨਾਂ ਦੀ ਇਹੀ ਕਦਰ ਹੈ? ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ ਅਜਿਹੀ ਹੁਕਮਰਾਨ ਪਾਰਟੀ ਹੈ |

LEAVE A REPLY

Please enter your comment!
Please enter your name here