24.3 C
Jalandhar
Thursday, March 28, 2024
spot_img

ਖੁੱਡੀਆਂ ਤੇ ਬਲਕਾਰ ਸਿੰਘ ਨੂੰ ਵੱਡੇ ਮਹਿਕਮਿਆਂ ਨਾਲ ਨਿਵਾਜਿਆ

ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੰਤਰੀ ਮੰਡਲ ਵਿਚ ਬੁੱਧਵਾਰ ਸ਼ਾਮਲ ਹੋਏ ਦੋ ਮੰਤਰੀਆਂ ਨੂੰ ਅਹਿਮ ਅਹੁਦਿਆਂ ਨਾਲ ਨਿਵਾਜਿਆ ਗਿਆ | ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਨੂੰ ਨਵੇਂ ਮੰਤਰੀਆਂ ਵਜੋਂ ਸਹੁੰ ਚੁਕਾਈ | 60 ਸਾਲਾ ਖੁੱਡੀਆਂ ਮੁਕਤਸਰ ਦੀ ਲੰਬੀ ਸੀਟ ਤੋਂ ਵਿਧਾਇਕ ਹਨ |
ਉਨ੍ਹਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 11,396 ਵੋਟਾਂ ਦੇ ਫਰਕ ਨਾਲ ਹਰਾਇਆ ਸੀ | ਉਨ੍ਹਾ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਮਹਿਕਮਿਆਂ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਵਿਭਾਗ ਦਿੱਤਾ ਗਿਆ ਹੈ | 60 ਸਾਲਾ ਬਲਕਾਰ ਸਿੰਘ ਜਲੰਧਰ ਦੀ ਕਰਤਾਰਪੁਰ ਰਾਖਵੀਂ ਸੀਟ ਤੋਂ ਵਿਧਾਇਕ ਹਨ | ਉਹ ਸਾਬਕਾ ਪੁਲਸ ਅਧਿਕਾਰੀ ਹਨ ਤੇ ਸੇਵਾਮੁਕਤ ਹੋਣ ਤੋਂ ਬਾਅਦ 2021 ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸਨ | ਉਹ ਪਹਿਲੀ ਵਾਰ ਵਿਧਾਇਕ ਬਣੇ ਹਨ | ਉਨ੍ਹਾ ਨੂੰ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲਿਆਂ ਬਾਰੇ ਵਿਭਾਗ ਦਿੱਤੇ ਗਏ ਹਨ |
ਖੁੱਡੀਆਂ ਨੂੰ ਮਿਲਿਆ ਖੇਤੀ ਮੰਤਰਾਲਾ ਪਹਿਲਾਂ ਕੁਲਦੀਪ ਸਿੰਘ ਧਾਲੀਵਾਲ ਕੋਲ ਸੀ | ਧਾਲੀਵਾਲ ਤੋਂ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰਾਲਾ ਵੀ ਲੈ ਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਦੇ ਦਿੱਤਾ ਗਿਆ ਹੈ | ਧਾਲੀਵਾਲ ਕੋਲ ਹੁਣ ਐੱਨ ਆਰ ਆਈ ਮਾਮਲੇ ਤੇ ਪ੍ਰਸ਼ਾਸਨਕ ਸੁਧਾਰ ਮੰਤਰਾਲੇ ਰਹਿ ਗਏ ਹਨ |
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵਾਟਰ ਰਿਸੋਰਸ, ਮਾਈਨਿੰਗ, ਸਾਇੰਸ ਐਂਡ ਟੈਕਨਾਲੋਜੀ ਤੇ ਇਨਵਾਇਰਨਮੈਂਟ ਅਤੇ ਲੈਂਡ ਤੇ ਵਾਟਰ ਕੰਜ਼ਰਵੇਸ਼ਨ ਦੇ ਮਹਿਕਮੇ ਵੀ ਦਿੱਤੇ ਗਏ ਹਨ |
ਸਥਾਨਕ ਸਰਕਾਰਾਂ ਦਾ ਵਿਭਾਗ ਡਾ. ਇੰਦਰਜੀਤ ਨਿੱਜਰ ਵੱਲੋਂ ਅਸਤੀਫਾ ਦੇਣ ਕਾਰਨ ਖਾਲੀ ਹੋਇਆ ਸੀ | 14 ਮਹੀਨੇ ਪੁਰਾਣੀ ਮਾਨ ਦੀ ਸਰਕਾਰ ਦਾ ਇਹ ਤੀਜਾ ਮੰਤਰੀ ਮੰਡਲ ਵਿਸਥਾਰ ਸੀ |

Related Articles

LEAVE A REPLY

Please enter your comment!
Please enter your name here

Latest Articles