ਕੇਜਰੀਵਾਲ ਤੇ ਮਾਨ ਨੂੰ ਸੋਰੇਨ ਦੀ ਵੀ ਹਮਾਇਤ ਮਿਲੀ

0
221

ਰਾਂਚੀ : ਦਿੱਲੀ ’ਚ ਸੇਵਾਵਾਂ ’ਤੇ ਅਧਿਕਾਰ ਮਾਮਲੇ ’ਤੇ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਖਿਲਾਫ ਸਮਰਥਨ ਹਾਸਲ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁੱਕਰਵਾਰ ਇਥੇ ਝਾਰਖੰਡ ਦੇ ਹਮਰੁਤਬਾ ਹੇਮੰਤ ਸੋਰੇਨ ਨੂੰ ਮਿਲੇ। ਮੀਟਿੰਗ ਦੌਰਾਨ ਆਪ ਦੇ ਸੰਜੈ ਸਿੰਘ, ਰਾਘਵ ਚੱਢਾ ਤੇ ਆਤਿਸ਼ੀ ਵੀ ਮੌਜੂਦ ਸਨ। ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੋਰੇਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸੇ ਚੁਣੀ ਹੋਈ ਰਾਜ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੀ। ਕੇਂਦਰ ਸਰਕਾਰ ਫੈਡਰਲ ਢਾਂਚੇ ਦੀ ਗੱਲ ਕਰਦੀ ਹੈ ਪਰ ਇਸਦੀਆਂ ਕਾਰਵਾਈਆਂ ਇਸਦੇ ਉਲਟ ਹੁੰਦੀਆਂ ਹਨ। ਉਨ੍ਹਾ ਕਿਹਾ ਕਿ ਦਿੱਲੀ ਬਾਰੇ ਕੇਂਦਰ ਦੇ ਆਰਡੀਨੈਂਸ ’ਤੇ ਉਨ੍ਹਾ ਦੀ ਪਾਰਟੀ ਡੂੰਘਾਈ ’ਚ ਵਿਚਾਰ ਕਰੇਗੀ ਤੇ ਦੇਸ਼ ਵਿਚ ਜਮਹੂਰੀਅਤ ਦੀ ਮਜ਼ਬੂਤੀ ਲਈ ਕੰਮ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਸੋਰੇਨ ਤੇ ਉਨ੍ਹਾ ਦੀ ਪਾਰਟੀ ਨੇ ਉਨ੍ਹਾ ਨੂੰ ਪੂਰੀ ਹਮਾਇਤ ਦਾ ਭਰੋਸਾ ਦਿੱਤਾ ਹੈ ਤੇ ਦੂਜੀਆਂ ਪਾਰਟੀਆਂ ਨੂੰ ਵੀ ਅਪੀਲ ਹੈ ਕਿ ਉਹ ਆਰਡੀਨੈਂਸ ਦਾ ਵਿਰੋਧ ਕਰਨ।

LEAVE A REPLY

Please enter your comment!
Please enter your name here