ਨਵੀਂ ਦਿੱਲੀ : 1983 ਦਾ ਵਰਲਡ �ਿਕਟ ਕੱਪ ਜਿੱਤਣ ਵਾਲੀ ਭਾਰਤੀ ਟੀਮ ਨੇ ਬਿ੍ਰਜ ਭੂਸ਼ਣ ਖਿਲਾਫ ਅੰਦੋਲਨ ਕਰ ਰਹੇ ਭਲਵਾਨਾਂ ਦੀ ਹਮਾਇਤ ਕੀਤੀ ਹੈ। ਕਪਿਲ ਦੇਵ ਦੀ ਅਗਵਾਈ ਵਾਲੀ ਟੀਮ ਵਿਚ ਸ਼ਾਮਲ ਸੁਨੀਲ ਗਵਾਸਕਰ, ਰੋਜਰ ਬਿੰਨੀ (ਭਾਰਤੀ �ਿਕਟ ਕੰਟਰੋਲ ਬੋਰਡ ਦੇ ਵਰਤਮਾਨ ਪ੍ਰਧਾਨ), ਦਲੀਪ ਵੈਂਗਸਰਕਰ ਤੇ ਮਦਨ ਲਾਲ ਸਮੇਤ ਕਈ ਖਿਡਾਰੀਆਂ ਨੇ ਸਾਂਝੇ ਬਿਆਨ ਵਿਚ ਕਿਹਾ ਹੈਅਸੀਂ ਭਲਵਾਨਾਂ ਨਾਲ ਹੋ ਰਹੀ ਬਦਤਮੀਜ਼ੀ ਤੋਂ ਦੁਖੀ ਹਾਂ। ਸਾਨੂੰ ਚਿੰਤਾ ਇਸ ਗੱਲ ਦੀ ਹੈ ਕਿ ਉਹ ਆਪਣੀ ਮਿਹਨਤ ਦੀ ਕਮਾਈ ਨੂੰ ਗੰਗਾ ਨਦੀ ਵਿਚ ਵਹਾਉਣ ਦੀ ਸੋਚ ਰਹੇ ਹਨ। ਉਹ ਮੈਡਲ ਨਾ ਸਿਰਫ ਉਨ੍ਹਾਂ ਦੇ ਆਪਣੇ ਹਨ, ਸਗੋਂ ਦੇਸ਼ ਦਾ ਵੀ ਗੌਰਵ ਹਨ। ਅਸੀਂ ਅਪੀਲ ਕਰਦੇ ਹਾਂ ਕਿ ਭਲਵਾਨ ਜਲਦਬਾਜ਼ੀ ਵਿਚ ਕੋਈ ਫੈਸਲਾ ਨਾ ਲੈਣ। ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਕੇ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇਗਾ।





