ਬਿ੍ਰਜ ਭੂਸ਼ਣ ਨੂੰ ਸੰਤਾਂ ਦੀ ਸਭਾ ਕਰਨ ਦੀ ਆਗਿਆ ਨਹੀਂ ਮਿਲੀ

0
219

ਲਖਨਊ : ਪੁਲਸ ਨੇ ਦੱਸਿਆ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ 5 ਜੂਨ ਨੂੰ ਅਯੁੱਧਿਆ ’ਚ ਸੰਤਾਂ ਦੀ ਸਭਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦੌਰਾਨ ਬਿ੍ਰਜ ਭੂਸ਼ਣ ਨੇ ਕਿਹਾ ਕਿ ਭਲਵਾਨਾਂ ਵੱਲੋਂ ਉਨ੍ਹਾਂ ’ਤੇ ਲਾਏ ਦੋਸ਼ਾਂ ਦੀ ਜਾਂਚ ਦੇ ਮੱਦੇਨਜ਼ਰ ਅਯੁੱਧਿਆ ਦਾ ਪ੍ਰੋਗਰਾਮ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਬਿ੍ਰਜ ਭੂਸ਼ਣ ਨੇ ਭਾਜਪਾ ਹਾਈਕਮਾਨ ਦੇ ਕਹਿਣ ’ਤੇ ਸਭਾ ਰੱਦ ਕੀਤੀ ਹੈ। ਹਾਈਕਮਾਨ ਨੇ ਉਸਨੂੰ ਬਿਆਨਬਾਜ਼ੀ ਤੋਂ ਬਚਣ ਲਈ ਵੀ ਕਿਹਾ ਹੈ।

LEAVE A REPLY

Please enter your comment!
Please enter your name here