36.7 C
Jalandhar
Friday, April 19, 2024
spot_img

ਬਿ੍ਰਜ ਭੂਸ਼ਣ ਦੀ ਗਿ੍ਰਫਤਾਰੀ ਲਈ 9 ਤੱਕ ਦਾ ਅਲਟੀਮੇਟਮ

ਕੁਰੂਕਸ਼ੇਤਰ : ਇੱਥੇ ਸ਼ੁੱਕਰਵਾਰ ਹੋਈ ਖਾਪ ਮਹਾਪੰਚਾਇਤ ’ਚ ਕੇਂਦਰ ਸਰਕਾਰ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਗਿ੍ਰਫਤਾਰ ਕਰਨ ਲਈ 9 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਗਿਆ। ਇਸ ਮੌਕੇ ਕਿਹਾ ਗਿਆ ਕਿ ਧੀਆਂ ਨੂੰ ਇਨਸਾਫ ਦਿਵਾਉਣ ਲਈ ਤਨ, ਮਨ ਅਤੇ ਧਨ ਨਾਲ ਸੰਘਰਸ਼ ਕੀਤਾ ਜਾਵੇਗਾ। ਜਦੋਂ ਤੱਕ ਬਿ੍ਰਜ ਭੂਸ਼ਣ ਦੀ ਗਿ੍ਰਫਤਾਰੀ ਨਹੀਂ ਹੋ ਜਾਂਦੀ, ਉਦੋਂ ਤੱਕ ਖਾਪਾਂ ਦੀ ਸੰਘਰਸ਼ ਨੂੰ ਹਮਾਇਤ ਜਾਰੀ ਰਹੇਗੀ। ਪੰਜ ਘੰਟੇ ਚੱਲੀ ਮਹਾਪੰਚਾਇਤ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੀਡੀਆ ਨੂੰ ਦੱਸਿਆ ਕਿ ਜੇ 9 ਜੂਨ ਤਕ ਬਿ੍ਰਜ ਭੂਸ਼ਣ ਨੂੰ ਗਿ੍ਰਫਤਾਰ ਨਾ ਕੀਤਾ ਗਿਆ ਤੇ ਭਲਵਾਨਾਂ ਖਿਲਾਫ ਦਰਜ ਕੇਸ ਵਾਪਸ ਨਾ ਲਏ ਗਏ ਤਾਂ ਖਾਪ ਆਗੂ ਖੁਦ ਭਲਵਾਨਾਂ ਨੂੰ ਦੁਬਾਰਾ ਜੰਤਰ-ਮੰਤਰ ’ਤੇ ਧਰਨੇ ’ਤੇ ਬਿਠਾਉਣਗੇ। ਜੇ ਨਾ ਬੈਠਣ ਦਿੱਤਾ ਤਾਂ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ।
ਇਸੇ ਦੌਰਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ25 ਕੌਮਾਂਤਰੀ ਮੈਡਲ ਲਿਆਉਣ ਵਾਲੀਆਂ ਬੇਟੀਆਂ ਸੜਕਾਂ ’ਤੇ ਇਨਸਾਫ ਲਈ ਤਰਲੇ ਕੱਢ ਰਹੀਆਂ ਹਨ। ਦੋ ਐੱਫ ਆਈ ਆਰ ਵਿਚ ਯੌਨ ਸ਼ੋਸ਼ਣ ਦੇ 15 ਘਿਨੌਣੇ ਦੋਸ਼ਾਂ ਵਾਲਾ ਸਾਂਸਦ ਪ੍ਰਧਾਨ ਮੰਤਰੀ ਦੇ ਸੁਰੱਖਿਆ ਕਵਚ ਵਿਚ ਮਹਿਫੂਜ਼ ਹੈ। ਬੇਟੀਆਂ ਦੀ ਇਸ ਹਾਲਤ ਲਈ ਮੋਦੀ ਸਰਕਾਰ ਜ਼ਿੰਮੇਦਾਰ ਹੈ। ਉਧਰ, ਛੇ ਬਾਲਗ ਭਲਵਾਨਾਂ ਅਤੇ ਇਕ ਨਾਬਾਲਗ ਭਲਵਾਨ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਬਿ੍ਰਜ ਭੂਸ਼ਣ ਖਿਲਾਫ ਦਿੱਲੀ ਪੁਲਸ ਵੱਲੋਂ ਦਰਜ ਕੀਤੀਆਂ ਦੋ ਐੱਫ ਆਈ ਆਰਜ਼ ’ਚ ਕਰੀਬ ਦਹਾਕੇ ਦੌਰਾਨ ਮੁਲਜ਼ਮ ਵੱਲੋਂ ਵੱਖ-ਵੱਖ ਸਮੇਂ ’ਤੇ ਵਿਦੇਸ਼ਾਂ ਤੇ ਹੋਰ ਥਾਵਾਂ ’ਤੇ ਕੀਤੇ ਜਿਨਸੀ ਸ਼ੋਸ਼ਣ ਤੇ ਧਮਕਾਉਣ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
ਐੱਫ ਆਈ ਆਰ ਵਿਚ ਇਕ ਭਲਵਾਨ ਨੇ ਕਿਹਾ ਹੈਮੈਂ ਬਿ੍ਰਜ ਭੂਸ਼ਣ ਵੱਲੋਂ ਮੇਰੇ ਤੇ ਹੋਰਨਾਂ ਮਹਿਲਾ ਭਲਵਾਨਾਂ ਨਾਲ ਕੀਤੀਆਂ ਗਈਆਂ ਬਦਤਮੀਜ਼ੀਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਜੀ ਤੌਰ ’ਤੇ ਦੱਸਿਆ ਸੀ। ਮਾਣਯੋਗ ਪ੍ਰਧਾਨ ਮੰਤਰੀ ਨੇ ਮੈਨੂੰ ਕਿਹਾ ਕਿ ਖੇਡ ਮੰਤਰਾਲਾ ਸ਼ਿਕਾਇਤਾਂ ’ਤੇ ਗੌਰ ਕਰੇਗਾ ਤੇ ਮੰਤਰਾਲੇ ਤੋਂ ਛੇਤੀ ਤੈਨੂੰ ਫੋਨ ਆਵੇਗਾ।

Related Articles

LEAVE A REPLY

Please enter your comment!
Please enter your name here

Latest Articles