30.3 C
Jalandhar
Friday, July 1, 2022
spot_img

ਮੁਕਾਬਲੇ ‘ਚ 4 ਅੱਤਵਾਦੀ ਢੇਰ

ਸ੍ਰੀਨਗਰ : ਜੰਮੂ-ਕਸ਼ਮੀਰ ‘ਚ ਸੋਮਵਾਰ ਤੜਕੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ | ਇਸ ‘ਚ ਤਿੰਨ ਨੂੰ ਕੁਪਵਾੜਾ ‘ਚ ਅਤੇ ਇੱਕ ਨੂੰ ਪੁਲਵਾਮਾ ਜ਼ਿਲ੍ਹੇ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ | ਪਿਛਲੇ 24 ਘੰਟਿਆਂ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਤਿੰਨ ਮੁਕਾਬਲੇ ਹੋਏ | ਫੌਜ ਨੇ ਇਸ ‘ਚ 7 ਅੱਤਵਾਦੀਆ ਨੂੰ ਮਾਰ ਦਿੱਤਾ | ਐਤਵਾਰ ਨੂੰ ਕੁਪਵਾੜਾ ਅਤੇ ਕੁਲਗਾਮ ਜ਼ਿਲ੍ਹੇ ‘ਚ ਹੋਏ ਮੁਕਾਬਲੇ ‘ਚ 4 ਅੱਤਵਾਦੀ ਮਾਰੇ ਗਏ ਸਨ | ਪੁਲਸ ਨੇ ਦੱਸਿਆ ਕਿ ਕੁਪਵਾੜਾ ਦੇ ਚੰਡੀਗਾਮ ਲੋਲਾਬ ਇਲਾਕੇ ਦੇ ਜੰਗਲਾਂ ‘ਚ ਐਤਵਾਰ ਨੂੰ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਦੇ ਦੋ ਸ਼ੱਕੀ ਅੱਤਵਾਦੀ ਮਾਰੇ ਗਏ | ਪੁਲਸ ਨੇ ਦੱਸਿਆ ਕਿ ਸੋਮਵਾਰ ਤੱਕ ਚੱਲੇ ਮੁਕਾਬਲੇ ‘ਚ ਲਸ਼ਕਰ ਦੇ ਸਥਾਨਕ ਅੱਤਵਾਦੀ ਸ਼ੌਕਤ ਅਹਿਮਦ ਸ਼ੇਖ ਸਮੇਤ ਚਾਰ ਅੱਤਵਾਦੀ ਮਾਰੇ ਗਏ, ਜਿਨ੍ਹਾਂ ‘ਚ ਤਿੰਨ ਪਾਕਿਸਤਾਨੀ ਅੱਤਵਾਦੀ ਵੀ ਸ਼ਾਮਲ ਹਨ | ਪੁਲਸ ਮੁਤਾਬਕ ਸ਼ੋਪੀਆਂ ਆਈ ਈ ਡੀ ਧਮਾਕੇ ਦੇ ਸਿਲਸਿਲੇ ‘ਚ ਇਸ ਮਹੀਨੇ ਦੀ ਸ਼ੁਰੂਆਤ ‘ਚ ਗਿ੍ਫਤਾਰ ਕੀਤੇ ਗਏ ਸ਼ੌਕਤ ਦੇ ਇਸ਼ਾਰੇ ‘ਤੇ ਕੁਪਵਾੜਾ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ |

Related Articles

LEAVE A REPLY

Please enter your comment!
Please enter your name here

Latest Articles