13.8 C
Jalandhar
Saturday, December 21, 2024
spot_img

ਪਿ੍ਰੰਸ ਹੈਰੀ ਗਵਾਹੀ ਦੇਣ ਪੁੱਜਾ

ਲੰਡਨ : ਬਰਤਾਨੀਆ ਦੇ ਪਿ੍ਰੰਸ ਹੈਰੀ ‘ਮਿਰਰ ਗਰੁੱਪ ਨਿਊਜ਼ ਪੇਪਰਜ਼’ ਦੇ ਪੱਤਰਕਾਰਾਂ ਵੱਲੋਂ ਕਥਿਤ ਗੈਰ-ਕਾਨੂੰਨੀ ਢੰਗ ਨਾਲ ਜਾਣਕਾਰੀ ਇਕੱਠੀ ਕਰਨ ਅਤੇ ਫੋਨ ਹੈਕ ਕਰਨ ਦੇ ਮਾਮਲੇ ’ਚ ਹਾਈ ਕੋਰਟ ’ਚ ਪੇਸ਼ ਹੋਏ। ਉਹ 100 ਸਾਲਾਂ ਤੋਂ ਵੱਧ ਸਮੇਂ ’ਚ ਕਿਸੇ ਮੁਕੱਦਮੇ ’ਚ ਗਵਾਹੀ ਦੇਣ ਲਈ ਅਦਾਲਤ ’ਚ ਪੇਸ਼ ਹੋਣ ਵਾਲੇ ਸ਼ਾਹੀ ਪਰਵਾਰ ਦੇ ਪਹਿਲੇ ਸੀਨੀਅਰ ਮੈਂਬਰ ਹਨ।
‘ਡਿਊਕ ਆਫ ਸਸੈਕਸ’ ਹੈਰੀ (38) ਸ਼ਾਹੀ ਪਰਵਾਰ ਛੱਡ ਕੇ ਆਪਣੀ ਪਤਨੀ ਮੇਗਨ ਅਤੇ ਦੋ ਬੱਚਿਆਂ ਆਰਚੀ ਅਤੇ ਲਿਲੀਬੇਟ ਨਾਲ ਅਮਰੀਕਾ ਰਹਿ ਰਹੇ ਹਨ। ਉਸ ਨੇ ਦੋਸ਼ ਲਾਇਆ ਹੈ ਕਿ ਮਿਰਰ ਗਰੁੱਪ ਵੱਲੋਂ ਵਰਤੇ ਗਲਤ ਤਰੀਕਿਆਂ ਨੇ ਉਨ੍ਹਾ ਦੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਤ ਕੀਤਾ ਹੈ।

Related Articles

LEAVE A REPLY

Please enter your comment!
Please enter your name here

Latest Articles