ਰੋਹੜੂ ਟੂ ਦਿੱਲੀ-500 ਕਿੱਲੋਮੀਟਰ, ਸੀਮਾ ਠਾਕੁਰ ਨਾਲ

0
209

ਸ਼ਿਮਲਾ : 2773 ਬੱਸਾਂ ਵਾਲੀ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਸੀਮਾ ਠਾਕੁਰ ਇਕਲੌਤੀ ਨਾਰੀ ਡਰਾਈਵਰ ਹੈ। ਪਿਛਲੇ ਦਿਨੀਂ ਉਹ ਰੋਹੜੂ ਤੋਂ ਦਿੱਲੀ ਵਾਇਆ ਸ਼ਿਮਲਾ ਕਰੀਬ 500 ਕਿੱਲੋਮੀਟਰ ਲਗਜ਼ਰੀ ਬੱਸ ਚਲਾ ਕੇ ਲੈ ਕੇ ਗਈ। ਇਹ ਸਫਰ 12 ਘੰਟੇ ਦਾ ਸੀ। ਇਸ ਪ੍ਰਾਪਤੀ ’ਤੇ ਥਿਓਗ, ਜੁੱਬਲ, ਕੋਟਖਾਈ ਤੇ ਰੋਹੜੂ ਕਸਬੇ ਦੇ ਸਿਆਸਤਦਾਨਾਂ ਤੇ ਲੋਕਾਂ ਨੇ ਉਸ ਦਾ ਸਨਮਾਨ ਕੀਤਾ। ਪੰਜ ਮਈ 2016 ਨੂੰ ਭਰਤੀ ਹੋਈ ਸੀਮਾ ਦੇ ਪਿਤਾ ਵੀ ਟਰਾਂਸਪੋਰਟ ਵਿਭਾਗ ਵਿਚ ਹੁੰਦੇ ਸਨ ਤੇ ਉਨ੍ਹਾ ਦੀ ਮੌਤ ਦੇ ਬਾਅਦ ਉਸ ਨੂੰ ਨੌਕਰੀ ਮਿਲੀ ਸੀ। ਸੀਮਾ ਠਾਕੁਰ ਸੂਬੇ ਦੇ ਉਨ੍ਹਾਂ ਕਰੀਬ 9 ਹਜ਼ਾਰ ਡਰਾਈਵਰਾਂ ਵਿੱਚੋਂ ਇਕੱਲੀ ਨਾਰੀ ਹੈ, ਜਿਹੜੇ ਸ਼ਿਮਲਾ-ਚੰਡੀਗੜ੍ਹ ਰੂਟ ’ਤੇ ਚੱਲਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੀਮਾ ਠਾਕੁਰ ਦੀ ਬੱਸ ਵਿਚ ਸਫਰ ਕਰਦਿਆਂ ਉਹ ਸੁਰੱਖਿਅਤ ਮਹਿਸੂਸ ਕਰਦੇ ਹਨ।

LEAVE A REPLY

Please enter your comment!
Please enter your name here