ਕੇਂਦਰ ਨੇ ਭਲਵਾਨਾਂ ਤੋਂ 15 ਜੂਨ ਤੱਕ ਦਾ ਸਮਾਂ ਮੰਗਿਆ

0
222

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਖਿਲਾਫ ਯੋਨ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਪ੍ਰੋਟੈੱਸਟ ਕਰ ਰਹੇ ਭਲਵਾਨਾਂ ਤੋਂ ਜਾਂਚ ਮੁਕੰਮਲ ਕਰਨ ਲਈ 15 ਜੂਨ ਤਕ ਦਾ ਸਮਾਂ ਮੰਗਿਆ ਹੈ।
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਬੁੱਧਵਾਰ ਭਲਵਾਨਾਂ ਦੀ ਮੁਲਾਕਾਤ ਤੋਂ ਬਾਅਦ ਕੌਮਾਂਤਰੀ ਭਲਵਾਨ ਸਾਕਸ਼ੀ ਮਲਿਕ ਨੇ ਇਹ ਜਾਣਕਾਰੀ ਦਿੱਤੀ। ਇਕ ਹੋਰ ਕੌਮਾਂਤਰੀ ਭਲਵਾਨ ਬਜਰੰਗ ਪੂਨੀਆ ਨੇ ਕਿਹਾਅਸੀਂ ਕੁਝ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਮੰਤਰੀ ਨੇ ਕਿਹਾ ਕਿ ਪੁਲਸ ਜਾਂਚ 15 ਜੂਨ ਤੱਕ ਮੁਕੰਮਲ ਹੋ ਜਾਵੇਗੀ ਤੇ ਉਦੋਂ ਤੱਕ ਉਹ ਪ੍ਰੋਟੈੱਸਟ ਰੋਕ ਦੇਣ। ਮੰਤਰੀ ਨੇ ਇਹ ਭਰੋਸਾ ਵੀ ਦਿਵਾਇਆ ਕਿ ਮਹਿਲਾ ਭਲਵਾਨਾਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਅਸੀਂ ਬੇਨਤੀ ਕੀਤੀ ਕਿ ਭਲਵਾਨਾਂ ਵਿਰੁੱਧ ਸਾਰੀਆਂ ਐੱਫ ਆਈ ਆਰ ਵਾਪਸ ਲਈਆਂ ਜਾਣ। ਮੰਤਰੀ ਨੇ ਇਸ ’ਤੇ ਸਹਿਮਤੀ ਪ੍ਰਗਟਾਈ।
ਸੂਤਰਾਂ ਅਨੁਸਾਰ ਭਲਵਾਨਾਂ ਨੇ ਮੰਤਰੀ ਅੱਗੇ ਇਹ ਪੰਜ ਮੰਗਾਂ ਰੱਖੀਆਂਬਿ੍ਰਜ ਭੂਸ਼ਣ ਨੂੰ ਗਿ੍ਰਫਤਾਰ ਕੀਤਾ ਜਾਵੇ। ਕਿਸੇ ਮਹਿਲਾ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨਗੀ ਸੌਂਪੀ ਜਾਵੇ, ਬਿ੍ਰਜ ਭੂਸ਼ਣ ਜਾਂ ਉਸ ਦੇ ਪਰਵਾਰ ਦੇ ਕਿਸੇ ਵੀ ਮੈਂਬਰ ਨੂੰ ਫੈਡਰੇਸ਼ਨ ’ਚ ਸ਼ਾਮਲ ਨਾ ਕੀਤਾ ਜਾਵੇ, ਫੈਡਰੇਸ਼ਨ ਦੀਆਂ ਚੋਣਾਂ ਸੁਤੰਤਰ ਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ। ਭਲਵਾਨਾਂ ਖਿਲਾਫ ਵਾਪਸ ਲਏ ਜਾਣ। ਬਜਰੰਗ ਪੂਨੀਆ ਨੇ ਕਿਹਾ ਕਿ ਉਹ ਇਸ ਮੀਟਿੰਗ ਬਾਰੇ ਖਾਪ ਨੁਮਾਇੰਦਿਆਂ ਨਾਲ ਚਰਚਾ ਕਰਕੇ ਸਭ ਦੀ ਸਹਿਮਤੀ ਨਾਲ ਹੀ ਕੋਈ ਫੈਸਲਾ ਕਰਨਗੇ। ਅਨੁਰਾਗ ਠਾਕੁਰ ਦੇ ਅਕਬਰ ਰੋਡ ਸਥਿਤ ਘਰ ਵਿਚ ਹੋਈ ਮੀਟਿੰਗ ਵਿਚ ਸਾਕਸ਼ੀ ਮਲਿਕ, ਉਸ ਦੇ ਪਤੀ ਸਤਿਆਵ੍ਰਤ ਕਾਦੀਆਨ ਤੇ ਬਜਰੰਗ ਪੂਨੀਆ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਦੋ ਕੁ ਹਫਤਿਆਂ ਤੱਕ ਅਮਰੀਕਾ ਜਾਣਾ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਉਸ ਤੋਂ ਪਹਿਲਾਂ ਭਲਵਾਨਾਂ ਦਾ ਮਾਮਲਾ ਕਿਸੇ ਸਿਰੇ ਲੱਗ ਜਾਵੇ। ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਲਵਾਨਾਂ ਨਾਲ ਗੱਲਬਾਤ ਕੀਤੀ ਸੀ ਤੇ ਹੁਣ ਖੇਡ ਮੰਤਰੀ ਵੀ ਸਰਗਰਮ ਹੋ ਗਏ ਹਨ।
ਕਾਂਗਰਸ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਮਹਿਲਾ ਭਲਵਾਨਾਂ ਦੀ ਆਵਾਜ਼ ਨੂੰ ਦਬਾਉਣ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੂੰ ਇਸ ਦਾ ਵੱਡਾ ਖਮਿਆਜ਼ਾ ਭੁਗਤਣਾ ਪਏਗਾ, ਕਿਉਂਕਿ ਦੇਸ਼ ਵਾਸੀ ਸਭ ਕੁਝ ਦੇਖ ਰਹੇ ਹਨ। ਕਾਂਗਰਸ ਦੇ ਬੁਲਾਰੇ ਦੀਪਿੰਦਰ ਹੁੱਡਾ ਨੇ ਕਿਹਾ ਕਿ ਕਾਂਗਰਸ ਨੂੰ ਭਲਵਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਦੇ ਸਿੱਟੇ ਦੀ ਉਡੀਕ ਹੈ। ਉਨ੍ਹਾ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀਆਂ ਮਹਿਲਾ ਭਲਵਾਨਾਂ ਵੱਲੋਂ ਇਨਸਾਫ ਲਈ ਕੀਤੇ ਜਾ ਰਹੇ ਸੰਘਰਸ਼ ਨਾਲ ਖੜ੍ਹੀ ਹੈ ਅਤੇ ਇਹ ਸਾਥ ਉਦੋਂ ਤੱਕ ਰਹੇਗਾ, ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ।

LEAVE A REPLY

Please enter your comment!
Please enter your name here