ਨਵੀਂ ਦਿੱਲੀ : ਕੈਬਨਿਟ ਨੇ ਵਰ੍ਹਾ 2023-24 ਲਈ ਬੁੱਧਵਾਰ ਝੋਨੇ ਦੇ ਸਮਰਥਨ ਮੁੱਲ ’ਚ 143 ਰੁਪਏ ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਨਾਲ ਆਮ ਝੋਨੇ ਦਾ ਸਮਰਥਨ ਮੁੱਲ ਵਧ ਕੇ 2,183 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਸਮਰਥਨ ਮੁੱਲ ’ਚ ਸਭ ਤੋਂ ਵੱਡਾ ਵਾਧਾ ਮੂੰਗੀ ’ਚ ਕੀਤਾ ਗਿਆ ਹੈ, ਜਿਸ ਦਾ ਸਮਰਥਨ ਮੁੱਲ 8,558 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਮੂੰਗੀ ਦਾ ਪਹਿਲਾਂ ਮੁੱਲ 7755 ਰੁਪਏ ਸੀ। ਖੁਰਾਕ ਮੰਤਰੀ ਪੀਯੂਸ਼ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਝੋਨੇ ਦੇ ਮੁੱਲ ਵਿਚ 7 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ ਇਹ 2040 ਰੁਪਏ ਹੁੰਦਾ ਸੀ। ਝੋਨਾ ਏ ਗਰੇਡ ਦਾ ਮੁੱਲ 2060 ਰੁਪਏ ਤੋਂ ਵਧਾ ਕੇ 2203 ਰੁਪਏ ਕਰ ਦਿੱਤਾ ਗਿਆ ਹੈ।



