ਸ਼ਿਮਲਾ : ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਪਰਵਾਣੂ ਸਥਿਤ ਟਿੰਬਰ ਟਰੇਲ ਰੋਪਵੇਅ (ਕੇਬਲ ਕਾਰ) ਵਿਚ ਸੋਮਵਾਰ ਚਾਰ ਔਰਤਾਂ ਸਣੇ 11 ਜਣੇ ਫਸ ਗਏ ਜਦੋਂ 120 ਮੀਟਰ ਦੀ ਉਚਾਈ ਟਰਾਲੀ 200 ਮੀਟਰ ਦੂਰ ਜਾ ਕੇ ਜਾਮ ਹੋ ਗਈ | ਪੰਜ ਘੰਟਿਆਂ ਬਾਅਦ ਸਭ ਨੂੰ ਬਚਾਅ ਲਿਆ ਗਿਆ | ਸੈਲਾਨੀ ਦਿੱਲੀ ਦੇ ਦੱਸੇ ਗਏ ਹਨ | ਪਰਵਾਣੂ ਕੋਲ ਟਿੰਬਰ ਟਰੇਲ ਤੋਂ ਕਰੀਬ 800 ਮੀਟਰ ਦੂਰ ਪਹਾੜੀ ‘ਤੇ ਟਿੰਬਰ ਟਰੇਲ ਰਿਜ਼ਾਰਟ ਹੈ ਤੇ ਲੋਕ ਉਸ ਹੋਟਲ ਤਕ ਰੋਪਵੇਅ ਜ਼ਰੀਏ ਪੁੱਜਦੇ ਹਨ |
ਅਕਤੂਬਰ 1992 ਵਿਚ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ ‘ਤੇ ਸਥਿਤ ਟਿੰਬਰ ਟਰੇਲ ਵਿਚ ਇਕ ਬੱਚੇ ਸਣੇ 11 ਸੈਲਾਨੀ ਫਸ ਗਏ ਸੀ | ਟਰਾਲੀ ਅਟੈਂਡੈਂਟ ਗੁਲਾਮ ਹੁਸੈਨ ਨੇ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ ਸੀ ਤੇ ਉਸਦੀ ਮੌਤ ਹੋ ਗਈ ਸੀ ਜਦਕਿ ਬਾਕੀਆਂ ਨੂੰ ਬਚਾਅ ਲਿਆ ਗਿਆ ਸੀ |





