ਸੁਪ੍ਰੀਆ ਸੂਲੇ ਤੇ ਪ੍ਰਫੁੱਲ ਪਟੇਲ ਐੱਨ ਸੀ ਪੀ ਦੇ ਕਾਰਜਕਾਰੀ ਪ੍ਰਧਾਨ

0
232

ਮੰੁਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ ਸੀ ਪੀ) ’ਚ ਵੱਡਾ ਬਦਲਾਅ ਕੀਤਾ ਗਿਆ। ਸ਼ਨੀਵਾਰ ਨੂੰ ਪਾਰਟੀ ਪ੍ਰਮੁੱਖ ਸ਼ਰਦ ਪਵਾਰ ਨੇ ਬੇਟੀ ਸੁਪ੍ਰੀਆ ਸੂਲੇ ਅਤੇ ਪ੍ਰਫੁੱਲ ਪਟੇਲ ਨੂੰ ਐੱਨ ਸੀ ਪੀ ਦਾ ਨਵਾਂ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਸ਼ਰਦ ਪਵਾਰ ਨੇ ਇਹ ਐਲਾਨ ਪਾਰਟੀ ਦੇ 25ਵੇਂ ਸਥਾਪਨਾ ਦਿਵਸ ਮੌਕੇ ਕੀਤਾ। ਮਈ ’ਚ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਚੁੱਕੇ ਸੀਨੀਅਰ ਪਵਾਰ ਨੇ ਉਦੋਂ ਨਵੇਂ ਕਾਰਜਕਾਰੀ ਪ੍ਰਧਾਨ ਦੀ ਗੱਲ ਕਹੀ ਸੀ। ਹਾਲਾਂਕਿ ਕੁਝ ਦਿਨਾਂ ਬਾਅਦ ਹੀ ਉਨ੍ਹਾ ਨੇ ਫੈਸਲਾ ਵਾਪਸ ਲੈ ਲਿਆ ਸੀ। ਪਾਰਟੀ ਨੇ ਸਾਂਸਦ ਸੂਲੇ ਨੂੰ ਪੰਜਾਬ ਅਤੇ ਹਰਿਆਣਾ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ, ਜਦਕਿ ਪਟੇਲ ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੋਆ ਦੇਣਗੇ। ਖਾਸ ਗੱਲ ਹੈ ਕਿ ਸੀਨੀਅਰ ਪਵਾਰ ਨੇ ਭਤੀਜੇ ਅਜਿਤ ਦੀ ਮੌਜੂਦਗੀ ’ਚ ਇਹ ਐਲਾਨ ਕੀਤਾ। ਪਵਾਰ ਦੇ ਅਸਤੀਫ਼ੇ ਦੇ ਐਲਾਨ ਤੋਂ ਬਾਅਦ ਹੀ ਸੂਲੇ ਦੇ ਨਾਂਅ ਦੀ ਚਰਚਾ ਸੀ। ਉਨ੍ਹਾ ਤੋਂ ਇਲਾਵਾ ਅਜਿਤ ਪਵਾਰ ਅਤੇ ਐੱਨ ਸੀ ਪੀ ਦੇ ਮਹਾਰਾਸ਼ਟਰ ਪ੍ਰਮੁੱਖ ਜਯੰਤ ਪਾਟਿਲ ਨੂੰ ਵੀ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਸਾਲ 2020 ’ਚ ਲੋਕਮਤ ਨੂੰ ਦਿੱਤੇ ਇੱਕ ਇੰਟਰਵਿਊ ’ਚ ਪਵਾਰ ਨੇ ਬੇਟੀ ਨੂੰ ਵੱਡੀ ਭੂਮਿਕਾ ਦੇਣ ਦੇ ਸੰਕੇਤ ਦਿੱਤੇ ਸਨ। ਸੁਪ੍ਰੀਆ ਨੇ ਕਿਹਾ ਕਿ ਕਾਰਜਕਾਰੀ ਪ੍ਰਧਾਨ ਦੀ ਇਸ ਵੱਡੀ ਜ਼ਿੰਮੇਵਾਰੀ ਸੌਂਪਣ ਲਈ ਮੈਂ ਐੱਨ ਸੀ ਪੀ ਪ੍ਰਮੁੱਖ ਦਾ ਧੰਨਵਾਦ ਕਰਦੀ ਹਾਂ।

LEAVE A REPLY

Please enter your comment!
Please enter your name here