ਪਾਕਿ ਦੇ ਵਿਸ਼ਵ �ਿਕਟ ਕੱਪ ’ਚ ਖੇਡਣ ਦੇ ਆਸਾਰ ਬਣੇ

0
274

ਨਵੀਂ ਦਿੱਲੀ : ਭਾਰਤੀ �ਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਦੀ ਅਗਵਾਈ ਵਾਲੀ ਏਸ਼ੀਆਈ ਕਿ੍ਰਕਟ ਕੌਂਸਲ (ਏ ਸੀ ਸੀ) ਵੱਲੋਂ ਭਾਰਤ ਦੀ ਗੈਰਮੌਜੂਦਗੀ ਵਾਲੇ ਏਸ਼ੀਆ ਕੱਪ ਦੇ ਚਾਰ ਮੁਕਾਬਲੇ ਪਾਕਿਸਤਾਨ ’ਚ, ਜਦੋਂਕਿ ਬਾਕੀ ਮੁਕਾਬਲੇ ਸ੍ਰੀਲੰਕਾ ਦੇ ਗਾਲੇ ਤੇ ਪੱਲੇਕਲ ’ਚ ਕਰਵਾਉਣ ਬਾਰੇੇ ਪਾਕਿਸਤਾਨ ਕਿ੍ਰਕਟ ਬੋਰਡ (ਪੀ ਸੀ ਬੀ) ਵੱਲੋਂ ਪ੍ਰਸਤਾਵਤ ‘ਹਾਈਬਿ੍ਰਡ ਮਾਡਲ’ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਸੰਭਾਵਨਾ ਹੈ। ਏ ਸੀ ਸੀ ਮੰਗਲਵਾਰ ਨੂੰ ਇਸ ਬਾਰੇ ਰਸਮੀ ਐਲਾਨ ਕਰ ਸਕਦੀ ਹੈ।
ਹਾਈਬਿ੍ਰਡ ਮਾਡਲ ਨੂੰ ਅਧਿਕਾਰਤ ਮਨਜ਼ੂਰੀ ਮਿਲਣ ਮਗਰੋੋਂ ਪਾਕਿਸਤਾਨ ਕਿ੍ਰਕਟ ਟੀਮ ਦੇ ਅਕਤੂੁਬਰ-ਨਵੰਬਰ ’ਚ ਭਾਰਤ ਵਿਚ ਹੋਣ ਵਾਲੇ ਇਕ ਰੋਜ਼ਾ ਕਿ੍ਰਕਟ ਵਿਸ਼ਵ ਕੱਪ ’ਚ ਸ਼ਮੂਲੀਅਤ ਦਾ ਰਾਹ ਵੀ ਸਾਫ ਹੋ ਜਾਵੇਗਾ। ਕਿ੍ਰਕਟ ਵਿਸ਼ਵ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਅਹਿਮਦਾਬਾਦ ’ਚ ਇਕ-ਦੂਜੇ ਨਾਲ ਖੇਡ ਸਕਦੇ ਹਨ। ਪਾਕਿਸਤਾਨ ਦੇ ਬਾਕੀ ਮੁਕਾਬਲੇ ਚੇਨਈ ਤੇ ਹੈਦਰਾਬਾਦ ’ਚ ਹੋ ਸਕਦੇ ਹਨ।

LEAVE A REPLY

Please enter your comment!
Please enter your name here