25 C
Jalandhar
Sunday, September 8, 2024
spot_img

ਏਸ਼ੀਆ ਕਿ੍ਰਕਟ ਕੱਪ ਬਾਰੇ ਸਸਪੈਂਸ ਖਤਮ, ਪਾਕਿ ਤੇ ਸ੍ਰੀਲੰਕਾ ’ਚ ਹੋਵੇਗਾ

ਨਵੀਂ ਦਿੱਲੀ : ਏਸ਼ੀਆ ਕੱਪ ਬਾਰੇ ਮਹੀਨਿਆਂ ਦੀ ਬੇਯਕੀਨੀ ਖਤਮ ਕਰਦੇ ਹੋਏ ਏਸ਼ੀਅਨ ਕਿ੍ਰਕਟ ਕੌਂਸਲ (ਏ ਸੀ ਸੀ) ਨੇ ਵੀਰਵਾਰ ਐਲਾਨਿਆ ਕਿ ਟੂਰਨਾਮੈਂਟ 31 ਅਗਸਤ ਤੋਂ 17 ਸਤੰਬਰ ਤੱਕ ਹਾਈਬਿ੍ਰਡ ਮਾਡਲ ’ਤੇ ਖੇਡਿਆ ਜਾਵੇਗਾ, ਜਿਸ ਦੇ ਚਾਰ ਮੈਚ ਪਾਕਿਸਤਾਨ ’ਚ ਹੋਣਗੇ ਅਤੇ 9 ਸ੍ਰੀਲੰਕਾ ’ਚ ਹੋਣਗੇ। ਇਕ ਦਿਨਾ ਕਿ੍ਰਕਟ ਟੂਰਨਾਮੈਂਟ ਬਾਰੇ ਬੇਯਕੀਨੀ ਉਦੋਂ ਖਤਮ ਹੋ ਗਈ, ਜਦੋਂ ਭਾਰਤੀ ਕਿ੍ਰਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਸਕੱਤਰ ਜੈ ਸ਼ਾਹ ਦੀ ਅਗਵਾਈ ਵਾਲੀ ਏ ਸੀ ਸੀ ਨੇ ਪਾਕਿਸਤਾਨ ਕਿ੍ਰਕਟ ਬੋਰਡ ਦੇ ਹਾਈਬਿ੍ਰਡ ਮਾਡਲ ਨੂੰ ਮਨਜ਼ੂਰੀ ਦੇ ਦਿੱਤੀ। ਬੀ ਸੀ ਸੀ ਆਈ ਨੇ ਸਾਫ ਤੌਰ ’ਤੇ ਕਿਹਾ ਸੀ ਕਿ ਉਹ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੇ ਸਿਆਸੀ ਤਣਾਅ ਕਾਰਨ ਆਪਣੀ ਟੀਮ ਪਾਕਿਸਤਾਨ ਨਹੀਂ ਭੇਜੇਗਾ। ਏ ਸੀ ਸੀ ਨੇ ਬਿਆਨ ’ਚ ਕਿਹਾਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਏਸ਼ੀਆ ਕੱਪ 2023 ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਦੇ ਨਾਲ 31 ਅਗਸਤ ਤੋਂ 17 ਸਤੰਬਰ ਤੱਕ ਖੇਡਿਆ ਜਾਵੇਗਾ। ਟੂਰਨਾਮੈਂਟ ਹਾਈਬਿ੍ਰਡ ਮਾਡਲ ’ਤੇ ਖੇਡਿਆ ਜਾਵੇਗਾ, ਜਿਸ ’ਚ ਚਾਰ ਮੈਚ ਪਾਕਿਸਤਾਨ ’ਚ ਅਤੇ ਬਾਕੀ 9 ਸ੍ਰੀਲੰਕਾ ’ਚ ਖੇਡੇ ਜਾਣਗੇ। ਟੀਮਾਂ ਨੂੰ ਦੋ ਗਰੁੱਪਾਂ ’ਚ ਵੰਡਿਆ ਜਾਵੇਗਾ ਅਤੇ ਹਰੇਕ ਗਰੁੱਪ ਵਿੱਚੋਂ ਸਿਖਰਲੀਆਂ ਦੋ ਟੀਮਾਂ ਆਖਰੀ ਚਾਰ ਗੇੜ ’ਚ ਪਹੁੰਚਣਗੀਆਂ। ਇਸ ਵਿੱਚੋਂ ਦੋ ਟੀਮਾਂ ਫਾਈਨਲ ਖੇਡਣਗੀਆਂ। ਪਾਕਿਸਤਾਨ ਦੇ ਮੈਚ ਲਾਹੌਰ ’ਚ ਹੋਣਗੇ, ਜਦਕਿ ਸ੍ਰੀਲੰਕਾ ਦੇ ਮੈਚ ਕੈਂਡੀ ਅਤੇ ਪੱਲੇਕੇਲੇ ’ਚ ਹੋਣਗੇ। ਇਸ ਨਾਲ ਅਕਤੂਬਰ-ਨਵੰਬਰ ’ਚ ਹੋਣ ਵਾਲੇ ਇਕ ਦਿਨਾ ਵਿਸ਼ਵ ਕੱਪ ’ਚ ਪਾਕਿਸਤਾਨੀ ਟੀਮ ਦਾ ਭਾਰਤ ਆਉਣਾ ਵੀ ਤੈਅ ਹੋ ਗਿਆ ਹੈ। ਦੋਵੇਂ ਟੀਮਾਂ 15 ਅਕਤੂਬਰ ਨੂੰ ਅਹਿਮਦਾਬਾਦ ’ਚ ਲੀਗ ਪੜਾਅ ਵਿੱਚ ਖੇਡ ਸਕਦੀਆਂ ਹਨ।

Related Articles

LEAVE A REPLY

Please enter your comment!
Please enter your name here

Latest Articles