ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ’ਚ ਲੋੜੀਂਦੇ 45 ਜਣਿਆਂ ਦੀਆਂ ਤਸਵੀਰਾਂ ਜਾਰੀ

0
201

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ 19 ਮਾਰਚ ਵਿਚ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ’ਚ ਭੰਨ-ਤੋੜ ਕਰਨ ਦੇ ਮਾਮਲੇ ’ਚ 45 ਲੋੜੀਂਦੇ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਏਜੰਸੀ ਨੇ ਟਵੀਟ ਕੀਤਾ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਕੀਤੇ ਹਮਲੇ ’ਚ ਜਿੱਥੇ ਇਕ ਅਧਿਕਾਰੀ ਫੱਟੜ ਹੋਇਆ, ਉਥੇ ਤਿਰੰਗੇ ਦਾ ਅਪਮਾਨ ਵੀ ਕੀਤਾ ਗਿਆ। ਏਜੰਸੀ ਨੇ ਆਮ-ਖਾਸ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨ-ਸੁਰੱਖਿਆ ਦੇ ਹਿੱਤ ਵਿਚ ਇਨ੍ਹਾਂ ਵਿਅਕਤੀਆਂ ਬਾਰੇ ਕੋਈ ਵੀ ਜਾਣਕਾਰੀ ਦੇਣ ਲਈ ਅੱਗੇ ਆਉਣ। ਇਸ ਸੰਬੰਧੀ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here