ਮੈਸੂਰ (ਕਰਨਾਟਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਅੱਠਵੇਂ ਅੰਤਰਰਾਸ਼ਟਰੀ ਯੋਗ ਦਿਵਸ ‘ਕੇ ਕਿਹਾ ਕਿ ਯੋਗ ਸਮਾਜ, ਦੇਸ਼ ਅਤੇ ਦੁਨੀਆ ਦੇ ਨਾਲ ਹੀ ਸਾਰੇ ਬ੍ਰਹਿਮੰਡ ਵਿਚ ਸ਼ਾਂਤੀ ਲਿਆਉਂਦਾ ਹੈ | ਮੋਦੀ ਨੇ ਇੱਥੇ ਇਤਿਹਾਸਕ ਮੈਸੂਰ ਪੈਲੇਸ ਕੰਪਲੈਕਸ ਵਿਚ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੁੱਖ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ |