ਮਾਊਂਟ ਐਵਰੈੱਸਟ ਬਣ ਰਹੀ ਲਾਸ਼ਾਂ ਦਾ ਪਹਾੜ?

0
202

ਕਾਠਮੰਡੁੂ : ਨੇਪਾਲੀ ਅਖ਼ਬਾਰ ‘ਹਿਮਾਲਿਆ ਟਾਇਮਜ਼’ ਅਨੁਸਾਰ ਐਵਰੈੱਸਟ ’ਤੇ ਚੜ੍ਹਨ ਦੌਰਾਨ ਇਸ ਸੀਜ਼ਨ ’ਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਸਿਲਸਿਲਾ 12 ਅਪ੍ਰੈਲ ਨੂੰ 3 ਸ਼ੇਰਪਾ ਦੀਆਂਮੌਤਾਂ ਨਾਲ ਸ਼ੁਰੂ ਹੋਇਆ। ਇਹ ਮਾਊਂਟ ਐਵਰੈੱਸਟ ਦੇ ਇਤਿਹਾਸ ’ਚ ਚੌਥਾ ਸਭ ਤੋਂ ਵੱਧ ਮੌਤਾਂ ਦਾ ਹੈ। 2015, 1996 ਅਤੇ 2014 ’ਚ ਹੀ ਕ੍ਰਮਵਾਰ 13, 15 ਅਤੇ 16 ਮੌਤਾਂ ਹੋਈਆਂ ਸਨ। ਐਵਰੈੱਸਟ ’ਤੇ ਚੜ੍ਹਨ ਵਾਲਿਆਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ। ਦੁਨੀਆ ਦੇ ਸਿਖਰ ’ਤੇ ਖੜਾ ਵਿਅਕਤੀ ਇੱਕ-ਇੱਕ ਸਾਹ ਲਈ ਲੜਦਾ ਹੋਇਆ ਅੱਖਾਂ ’ਚ ਅੱਥਰੂ ਲਏ ਆਪਣੇ ਚਾਰੇ ਪਾਸੇ ਦੇਖਦਾ ਹੈ। ਉਸ ਪਲ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਸਾਲਾਂ ਦੀ ਮਿਹਨਤ ਹੁਣ ਪੂਰੀ ਹੋ ਗਈ, ਪਰ ਅਗਲੇ ਹੀ ਪਲ ਉਸ ਨੂੰ ਅਵਾਜ਼ ਸੁਣਾਈ ਦਿੰਦੀ ‘ਸਮਿਟ-ਸਮਿਟ’ ਤੇ ਉਹ ਅੱਧ-ਅਧੂਰੇ ਸੁਪਨੇ ਤੋਂ ਜਾਗਦਾ ਹੈ। ਉਸ ਤੋਂ ਕੁਝ ਫੁੱਟ ਥੱਲੇ ਹੀ ਲੋਕਾਂ ਦੀ ਲੰਮੀ ਲਾਈਨ ਦਿਖਾਈ ਦਿੰਦੀ ਹੈ। ਸਾਰੇ ਸਿਖਰ ’ਤੇ ਪਹੁੰਚਣਾ ਚਾਹੁੰਦੇ ਹਨ। ਉਹ ਇੱਕ ਪਲ ਲਈ ਆਪਣਾ ਆਕਸੀਜਨ ਮਾਸਕ ਹਟਾਉਂਦਾ ਹੈ ਅਤੇ ਜਲਦੀ ਨਾਲ ਕੈਮਰੇ ਨਾਲ ਸੈਲਫੀ ਲੈਂਦਾ ਤੇ ਵੀਡੀਓ ਬਣਾਉਂਦਾ ਹੈ। ਇੱਕ ਘੁੱਟ ਪਾਣੀ ਪੀ ਕੇ ਉਹ ਵਾਪਸ ਜਾਣਾ ਸ਼ੁਰੂ ਕਰਦਾ ਹੈ ਤਾਂ ‘ਚੋਰੀ ਹੋ ਗਿਆ, ਚੋਰੀ ਹੋ ਗਿਆ’ ਦਾ ਰੌਲਾ ਉਸ ਨੂੰ ਸੁਣਾਈ ਦਿੰਦਾ ਹੈ। ਹਜ਼ਾਰਾਂ ਮੀਟਰ ਦੀ ਉਚਾਈ ਤੋਂ ਲੱਗਦਾ ਉਸ ਨੂੰ ਉਹ ਜ਼ਮੀਨ ’ਤੇ ਆ ਗਿਆ। ‘ਕੀ ਚੋਰੀ ਹੋ ਗਿਆ? ’ ਉਹ ਸੋਚਦਾ ਹੈ, ਉਸ ਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਚੜ੍ਹਾਈ ਦੌਰਾਨ ਕਿਸੇ ਕਲਾਇੰਬਰ ਦਾ ਆਕਸੀਜਨ ਸਿਲੰਡਰ ਚੋਰੀ ਕਰ ਲਿਆ। ਮਾਊਂਟ ਐਵਰੈੱਸਟ ’ਤੇ ਭੀੜ ਦੇਖੋ, ਇੱਥੇ ਚੋਰੀਆਂ ਤੱਕ ਹੋ ਰਹੀਆਂ ਹਨ।
ਐਵਰੈੱਸਟ ਫਤਿਹ ਕਰ ਚੁੱਕਾ ਪਰਬਤਰੋਹੀ ਜਦ ਹੌਲੀ-ਹੌਲੀ ਥੱਲੇ ਉਤਰਦਾ ਹੈ, ਨਾ ਸਿਰਫ਼ ਅਗਲੇ ਕੈਂਪ ਵੱਲ, ਬਲਕਿ ਅਸਲ ਦੁਨੀਆ ਵੱਲ। ਮੁਮਕਿਨ ਹੈ ਕਿ ਵਾਪਸ ਆਉਂਦੇ ਸਮੇਂ ਇੱਕ ਤੋਂ ਵੱਧ ਲਾਸ਼ਾਂ ਬਰਫ਼ ’ਚ ਪਈਆਂ ਦਿਸਣ, ਜਿਨ੍ਹਾਂ ਦੇ ਇਨਸਾਨ ਹੋਣ ਦਾ ਪ੍ਰਮਾਣ ਉਨ੍ਹਾਂ ਦੇ ਗੂੜ੍ਹੇ ਰੰਗ ਦੇ ਕੱਪੜਿਆਂ ਤੋਂ ਹੋਵੇ। ਐਵਰੈੱਸਟ ਬਲਾਗਰ ਆਰਨੇਟ ਅਨੁਸਾਰ ਨੇਪਾਲ ਸਰਕਾਰ ਥੋਕ ’ਚ ਕਲਾਇੰਬਰ ਨੂੰ ਪਰਮਿਟ ਦੇ ਰਹੀ ਹੈ। ਨੇਪਾਲ ਸਰਕਾਰ ਵੱਲੋਂ ਇਸ ਸਾਲ 466 ਪਰਮਿਟ ਜਾਰੀ ਕੀਤੇ। 2021 ’ਚ ਇਹ ਅੰਕੜਾ 401 ਸੀ। ਐਵਰੈੱਸਟ ਦੀ ਚੋਟੀ ਨੂੰ ਫਤਿਹ ਕਰਨ ਵਾਲੀ ਬਛੇਂਦਰੀ ਪਾਲ ਦਾ ਕਹਿਣਾ ਹੈ ਕਿ ਅੱਜ ਪਹਾੜ ’ਤੇ ਚੜ੍ਹਨ ਵਾਲਿਆਂ ਦੀ ਜੇਬ ’ਚ ਪੈਸੇ ਤਾਂ ਹਨ, ਪਰ ਪਹਾੜ ਚੜ੍ਹਨ ਦੀ ਸਮਝ ਨਹੀ।
ਐਵਰੈਸਟ ’ਤੇ ਚੜ੍ਹਨ ਦੌਰਾਨ ਚੋਰੀ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ। ਇੱਥੇ ਕਲਾਇੰਬਰ ਦੇ ਆਕਸੀਜਨ ਸਿਲੰਡਰ ਚੋਰੀ ਹੋ ਜਾਂਦੇ ਹਨ। ਪਹਾੜ ’ਤੇ ਚੜ੍ਹਾਈ ਕਰਨ ਵਾਲਿਆਂ ’ਚ ਕਈ ਲੋਕ ਬੇਹੱਦ ਹੀ ਘੱਟ ਤਜਰਬੇਕਾਰ, ਘੱਟ ਫਿਟਨੈੱਸ ਵਾਲੇ ਹੁੰਦੇ ਹਨ। ਉਨ੍ਹਾਂ ਦੀ ਹੌਲੀ ਚਾਲ ਦਾ ਅਸਰ ਪਿੱਛੇ ਵਾਲੇ ਕਲਾਇੰਬਰ ’ਤੇ ਪੈਂਦਾ ਹੈ। ਮਾਹਰ ਦਾ ਕਹਿਣਾ ਹੈ ਕਿ ਕਈ ਪਰਬਤਰੋਹੀ ਬਿਨਾਂ ਕਿਸੇ ਤਿਆਰੀ ਦੇ ਚੜ੍ਹਾਈ ਸ਼ੁਰੂ ਕਰ ਦਿੰਦੇ ਹਨ। ਨਾਲ ਹੀ ਕਲਾਈਬਿੰਗ ਦੌਰਾਨ ਗਲਤ ਫੈਸਲੇ ਨਾਲ ਮੌਤ ਦਾ ਕਾਰਨ ਬਣ ਜਾਂਦੇ ਹਨ। ਪਹਾੜ ’ਤੇ ਚੜ੍ਹਨ ਦੌਰਾਨ ਖੁਦ ਨੂੰ ਬਰਫ਼ ਦੇ ਤੋਦਿਆਂ ਤੋਂ ਬਚਾਉਣਾ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਇਸ ਤੋਂ ਇਲਾਵਾ ਫਿਟਨੈੱਸ ਦੀ ਕਮੀ, ਥਮਾਨ, ਮਾਊਂਟੇਨ ਸਿਕਨੈੱਸ ਅਤੇ ਫਰਾਸਟ ਬਾਈਟ ਵੀ ਮੌਤ ਦਾ ਕਾਰਨ ਬਣ ਰਹੀ ਹੈ।

LEAVE A REPLY

Please enter your comment!
Please enter your name here