ਰੋਮ : ਇਟਲੀ ਦੇ ਬੇਰਗਾਮੋ ਸੂਬੇ ਦੇ ਕੋਵੋ ਵਿੱਚ ਦੋ ਪੰਜਾਬੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਉਹ ਵਿਸਾਖੀ ਦੇ ਸਮਾਗਮ ਲਈ ਵਰਤੇ ਜਾ ਰਹੇ ਇੱਕ ਗੋਦਾਮ (ਵੇਅਰ ਹਾਊਸ) ਵਿੱਚੋਂ ਬਾਹਰ ਆ ਰਹੇ ਸਨ। ਇਹ ਹਮਲਾ ਅੱਧੀ ਰਾਤ ਨੂੰ ਕਸਬੇ ਦੇ ਉਦਯੋਗਿਕ ਖੇਤਰ ਵਿੱਚ ਸਥਿਤ ‘ਗੁਰਦੁਆਰਾ ਮਾਤਾ ਸਾਹਿਬ ਕੌਰ ਜੀ’ ਦੇ ਸਾਹਮਣੇ ਵਾਲੇ ਚੌਕ ਵਿੱਚ ਹੋਇਆ। ਮ੍ਰਿਤਕਾਂ ਦੀ ਪਛਾਣ 48 ਸਾਲਾ ਰਘੁਵਿੰਦਰ ਸਿੰਘ (ਨਿਵਾਸੀ ਕੋਵੋ) ਅਤੇ 48 ਸਾਲਾ ਗੁਰਮੀਤ ਸਿੰਘ (ਨਿਵਾਸੀ ਅਗਨਾਡੇਲੋ) ਵਜੋਂ ਹੋਈ ਹੈ। ਹਮਲਾਵਰ ਵਿਅਕਤੀਆਂ ਦੇ ਕੋਲ ਆਇਆ, ਗੋਲੀਆਂ ਚਲਾਈਆਂ ਅਤੇ ਫਿਰ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਿਆ। ਸ਼ੁਰੂਆਤੀ ਪੜਤਾਲ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਹ ਕੋਈ ਅਚਾਨਕ ਹੋਈ ਲੜਾਈ ਜਾਂ ਝਗੜੇ ਦਾ ਮਾਮਲਾ ਨਹੀਂ ਸੀ। ਪੁਲਸ ਅਧਿਕਾਰੀ ਇਸ ਘਟਨਾ ਨੂੰ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤੀ ਗਈ ਕਤਲ ਦੀ ਵਾਰਦਾਤ ਮੰਨ ਕੇ ਜਾਂਚ ਕਰ ਰਹੇ ਹਨ। ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਲੱਗਭੱਗ 10 ਖ਼ੋਲ ਵੀ ਮਿਲੇ ਹਨ।
ਇੱਕ ਚਸ਼ਮਦੀਦ ਮੁਤਾਬਕ ਗੋਲੀ ਚਲਾਉਣ ਵਾਲਾ ਭਾਰਤੀ ਸੀ, ਜੋ ਅਕਸਰ ਗੁਰਦੁਆਰਾ ਸਾਹਿਬ ਆਉਂਦਾ ਰਹਿੰਦਾ ਸੀ।
ਇੱਕ ਚਸ਼ਮਦੀਦ ਮੁਤਾਬਕ ਗੋਲੀ ਚਲਾਉਣ ਵਾਲਾ ਭਾਰਤੀ ਸੀ, ਜੋ ਅਕਸਰ ਗੁਰਦੁਆਰਾ ਸਾਹਿਬ ਆਉਂਦਾ ਰਹਿੰਦਾ ਸੀ।




