ਮੁਹਾਲੀ ’ਚ ਮੈਚ ਨਾ ਕਰਾਉਣ ਬਾਰੇ ਸ਼ੁਕਲਾ ਦੀ ਸਫਾਈ

0
201

ਲੰਡਨ : ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਹਾਲ ਹੀ ’ਚ ਜਾਰੀ ਆਈ ਸੀ ਸੀ ਕਿ੍ਰਕਟ ਵਿਸ਼ਵ ਕੱਪ ਦੇ ਪ੍ਰੋਗਰਾਮ ’ਚ ਬਹੁਤ ਸਾਰੇ ਕੇਂਦਰਾਂ ਅਤੇ ਜ਼ੋਨਾਂ ਨੂੰ ਸ਼ਾਮਲ ਕੀਤਾ ਗਿਆ ਹੈ, ਪਰ ਪੰਜਾਬ ਦੇ ਮੁਹਾਲੀ ਸਥਿਤ ਸਟੇਡੀਅਮ ਨੂੰ ਇੱਕ ਵੀ ਮੈਚ ਨਾ ਮਿਲਣ ਦਾ ਕਾਰਨ ਇਹ ਹੈ ਕਿ ਇਹ ਸਟੇਡੀਅਮ ਆਈ ਸੀ ਸੀ ਦੇ ਮਾਪਦੰਡਾਂ ’ਤੇ ਖਰਾ ਨਹੀਂ ਉਤਰਦਾ। ਸ਼ੁਕਲਾ ਦਾ ਇਹ ਬਿਆਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਮੁਹਾਲੀ ਨੂੰ ਵਿਸ਼ਵ ਕੱਪ ਪ੍ਰੋਗਰਾਮ ’ਚੋਂ ਬਾਹਰ ਕਰਨ ’ਤੇ ਇਤਰਾਜ਼ ਉਠਾਉਣ ਤੋਂ ਇਕ ਦਿਨ ਬਾਅਦ ਆਇਆ ਹੈ। ਮੰਤਰੀ ਨੇ ਦੋਸ਼ ਲਗਾਇਆ ਸੀ ਕਿ ਸਿਆਸੀ ਦਖਲਅੰਦਾਜ਼ੀ ਕਾਰਨ ਪੰਜਾਬ ਨੂੰ ਮੈਚ ਨਹੀਂ ਮਿਲਿਆ।

LEAVE A REPLY

Please enter your comment!
Please enter your name here