ਸ਼ਾਹ ਦੇ ਬੇਟੇ ਨੂੰ ਸਿਰਫ ਗੁਜਰਾਤ ਦਿਸਦੈ : ਟੀ ਐੱਮ ਸੀ

0
250

ਨਵੀਂ ਦਿੱਲੀ : ਤਿ੍ਰਣਮੂਲ ਕਾਂਗਰਸ ਦੇ ਬੁਲਾਰੇ ਸਾਕੇਤ ਗੋਖਲੇ ਨੇ ਦੋਸ਼ ਲਾਇਆ ਹੈ ਕਿ ਭਾਰਤੀ �ਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਇਹ ਯਕੀਨੀ ਬਣਾਇਆ ਕਿ 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਕਿ੍ਰਕਟ ਵਿਸ਼ਵ ਕੱਪ ਲਈ ਸਟੇਡੀਅਮ ਦੀ ਚੋਣ ’ਚ ਗੁਜਰਾਤ ਨੂੰ ਦੂਜੇ ਰਾਜਾਂ ਨਾਲੋਂ ਪਹਿਲ ਦਿੱਤੀ ਜਾਵੇ, ਕਿਉਂਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਹਨ। ਕੌਮਾਂਤਰੀ ਕਿ੍ਰਕਟ ਕੌਂਸਲ (ਆਈ ਸੀ ਸੀ) ਅਤੇ ਮੇਜ਼ਬਾਨ ਭਾਰਤੀ ਕਿ੍ਰਕਟ ਬੋਰਡ (ਬੀ ਸੀ ਸੀ ਆਈ) ਨੇ ਮੰਗਲਵਾਰ ਨੂੰ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਕੁਝ ਵਿਰੋਧੀ ਨੇਤਾਵਾਂ ਨੇ ਇਸ ਪ੍ਰੋਗਰਾਮ ’ਚ ਸਿਆਸੀ ਦਖਲਅੰਦਾਜ਼ੀ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਅਹਿਮਦਾਬਾਦ ਨੂੰ ਵੱਡੇ ਮੈਚਾਂ ਦੀ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਜਾਣ ’ਤੇ ਸਵਾਲ ਉਠਾਏ, ਜਦੋਂ ਕਿ ਕਈ ਹੋਰ ਰਾਜਾਂ ਨੂੰ ਕੋਈ ਮੈਚ ਨਹੀਂ ਮਿਲਿਆ। ਟੀ ਐੱਮ ਸੀ ਦੇ ਬੁਲਾਰੇ ਸਾਕੇਤ ਗੋਖਲੇ ਨੇ ਟਵੀਟ ਕੀਤਾਨਰਿੰਦਰ ਮੋਦੀ ਸਟੇਡੀਅਮ ’ਚ ਆਈ ਪੀ ਐੱਲ 2023 ਦਾ ਉਦਘਾਟਨੀ ਮੈਚ, ਨਰਿੰਦਰ ਮੋਦੀ ਸਟੇਡੀਅਮ ’ਚ ਆਈ ਪੀ ਐੱਲ 2023 ਦਾ ਫਾਈਨਲ, ਨਰਿੰਦਰ ਮੋਦੀ ਸਟੇਡੀਅਮ ’ਚ ਕਿ੍ਰਕਟ ਵਿਸ਼ਵ ਕੱਪ 2023 ਦਾ ਉਦਘਾਟਨੀ ਮੈਚ, ਕਿ੍ਰਕਟ ਵਿਸ਼ਵ ਕੱਪ 2023 ਦਾ ਫਾਈਨਲ ਵੀ ਨਰਿੰਦਰ ਮੋਦੀ ਸਟੇਡੀਅਮ ’ਚ।

LEAVE A REPLY

Please enter your comment!
Please enter your name here