ਨੰਦਾਕਿਨੀ ਨਦੀ ’ਚ ਡਿੱਗੀ ਪਿਕਅੱਪ, ਡਰਾਈਵਰ ਦੀ ਮੌਤ

0
182

ਚਮੋਲੀ : ਚਮੋਲੀ ’ਚ ਇੱਕ ਪਿਕਅੱਪ ਵਾਹਨ ਨੰਦਾਕਿਨੀ ’ਚ ਡਿੱਗ ਗਿਆ। ਹਾਦਸੇ ’ਚ 24 ਸਾਲ ਦੇ ਡਰਾਇਵਰ ਪਵਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ, ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਵਿਕਾਸ ਖੰਡ ’ਚ ਨੰਦਾਨਗਰ-ਸਿਤੇਲ ਮੋਟਰ ਮਾਰਗ ’ਤੇ ਬੀਤੀ ਰਾਤ ਪਿਕਅੱਪ ਵਾਹਨ ਨੰਦਾਕਿਨੀ ’ਚ ਡਿੱਗ ਗਿਆ। ਉਥੇ ਹੀ ਬੱਦਰੀਨਾਥ ਹਾਈਵੇ 7 ਥਾਣਾ ਚਮੋਲੀ ਖੇਤਰ ਦੇ ਅੰਦਰ ਛਿਨਕਾ ਦੇ ਕੋਲ ਪਹਾੜੀ ਤੋਂ ਮਲਬਾ ਡਿੱਗਣ ਕਾਰਨ ਰੋਡ ਬੰਦ ਹੋ ਗਿਆ। ਬੱਦਰੀਨਾਥ ਅਤੇ ਹੇਮਕੁੰਡ ਆਉਣ ਵਾਲੇ ਯਾਤਰੀ ਸੜਕ ’ਤੇ ਫਸ ਗਏ।

LEAVE A REPLY

Please enter your comment!
Please enter your name here