ਸਵੀਡਨ ’ਚ ਮਸਜਿਦ ਦੇ ਬਾਹਰ ਜਲਾਈ ਕੁਰਾਨ

0
240

ਸਟਾਕਹੋਮ : ਸਵੀਡਨ ’ਚ ਈਦ ਉਲ ਅਜਹਾ ਮੌਕੇ ਮਸਜਿਦ ਦੇ ਬਾਹਰ ਇੱਕ ਵਿਅਕਤੀ ਨੇ ਕੁਰਾਨ ਜਲਾ ਕੇ ਪ੍ਰਦਰਸ਼ਨ ਕੀਤਾ। ਇਸ ਲਈ ਉਸ ਨੂੰ ਸਵੀਡਸ਼ ਸਰਕਾਰ ਤੋਂ ਇਜਾਜ਼ਤ ਮਿਲੀ ਸੀ। ਇੱਕ ਰਿਪੋਰਟ ਮੁਤਾਬਿਕ, ਪ੍ਰਗਟਾਵੇ ਦੀ ਆਜ਼ਾਦੀ ਤਹਿਤ ਇੱਕ ਦਿਨ ਦੇ ਪ੍ਰਦਰਸ਼ਨ ਲਈ ਇਹ ਇਜਾਜ਼ਤ ਦਿੱਤੀ ਗਈ ਸੀ। ਇਸ ਪ੍ਰੋਟੈਸਟ ’ਚ ਸਿਰਫ਼ ਇੱਕ ਹੀ ਵਿਅਕਤੀ ਆਪਣੇ ਟ੍ਰਾਂਸਲੈਟਰ ਦੇ ਨਾਲ ਸ਼ਾਮਲ ਹੋਇਆ ਸੀ। ਖ਼ਬਰਾਂ ਮੁਤਾਬਿਕ ਪ੍ਰਦਰਸ਼ਨ ਕਰ ਰਹੇ ਵਿਅਕਤੀ ਨੇ ਕੁਰਾਨ ਦੇ ਕੁਝ ਸਫਿਆਂ ਨੂੰ ਪਾੜ ਕੇ ਉਸ ਨੂੰ ਅੱਗ ਲਾ ਦਿੱਤੀ। ਇਸ ਤੋਂ ਬਾਅਦ ਉਸ ਨੇ ਸਵੀਡਨ ਦਾ ਝੰਡਾ ਲਹਿਰਾਇਆ। ਪ੍ਰੋਟੈਸਟ ਦੇਖ ਰਹੇ 200 ਲੋਕਾਂ ’ਚੋਂ ਕੁਝ ਉਸ ਦੇ ਹੱਕ ’ਚ ਸਨ ਤਾਂ ਕੁਝ ਵਿਰੋਧ ’ਚ ਨਾਅਰੇ ਲਾਉਂਦੇ ਰਹੇ। ਇਨ੍ਹਾਂ ’ਚੋਂ ਇੱਕ ਵਿਅਕਤੀ ਨੇ ਅਰਬੀ ’ਚ ਗਾਡ ਇਜ ਗਰੇਟ ਕਹਿ ਕੇ ਪ੍ਰਦਰਸ਼ਨਕਾਰੀ ’ਤੇ ਪੱਥਰ ਵੀ ਸੁੱਟਿਆ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ। ਸਵੀਡਨ ’ਚ ਕੁਰਾਨ ਜਲਾਉਣ ’ਤੇ ਤੁਰਕੀਆਂ ਨੇ ਵਿਰੋਧ ਪ੍ਰਗਟਾਇਆ। ਤੁਰਕੀਆਂ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਅਪਰਾਧ ਦੱਸਿਆ। ਵਿਦੇਸ਼ ਮੰਤਰੀ ਹਕਨ ਫਿਦਾਨ ਨੇ ਟਵੀਟ ਕਰਕੇ ਕਿਹਾ, ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂਅ ’ਤੇ ਕੋਈ ਵੀ ਇਸਲਾਮ ਵਿਰੋਧੀ ਪ੍ਰਦਰਸ਼ਨ ਨਹੀਂ ਕਰ ਸਕਦਾ। ਸਾਨੂੰ ਇਹ ਸਵੀਕਾਰ ਨਹੀਂ। ਜੇਕਰ ਕੋਈ ਦੇਸ਼ ਨਾਟੋ ’ਚ ਸ਼ਾਮਲ ਹੋ ਕੇ ਸਾਡਾ ਸਾਥੀ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਇਸਲਾਮ ਫੋਬੀਆ ਫੈਲਾ ਰਹੇ ਅੱਤਵਾਦੀਆਂ ਨੂੰ ਕਾਬੂ ਕਰਨਾ ਹੋਵੇਗਾ। ਸਵੀਡਨ ਦੇ ਪ੍ਰਧਾਨ ਮੰਤਰੀ ਉਲਫ �ਿਸਟਸਰਨ ਨੇ ਕਿਹਾ, ਮੈਂ ਇਸ ਗੱਲ ’ਤੇ ਕੋਈ ਅਟਕਲਾਂ ਨਹੀਂ ਲਾਉਣਾ ਚਾਹੁੰਦਾ ਕਿ ਇਸ ਪ੍ਰਦਰਸ਼ਨ ਦਾ ਸਾਡੇ ਸੰਭਾਵਿਤ ਨਾਟੋ ਮੈਂਬਰਸ਼ਿਪ ’ਤੇ ਕੀ ਅਸਰ ਪਵੇਗਾ। ਇਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਕਾਨੂੰਨ ਦੇ ਦਾਇਰੇ ’ਚ ਆਉਂਦਾ ਹੈ, ਪਰ ਫਿਰ ਵੀ ਇਹ ਸਹੀ ਨਹੀਂ ਹੈ। ਮਾਮਲੇ ’ਚ ਕੀ ਕੋਈ ਕਾਰਵਾਈ ਕੀਤੀ ਜਾਵੇਗੀ ਇਹ ਪੁਲਸ ਹੀ ਤੈਅ ਕਰੇਗੀ। ਜ਼ਿਕਰਯੋਗ ਹੈ ਕਿ ਪ੍ਰਦਰਸ਼ਨ ਤੋਂ ਬਾਅਦ ਪੁਲਸ ਨੇ ਉਸ ਵਿਅਕਤੀ ਖਿਲਾਫ਼ ਇੱਕ ਧਰਮ ਨੂੰ ਨਿਸ਼ਾਨਾ ਬਣਾਉਣ ਦਾ ਕੇਸ ਦਰਜ ਕੀਤਾ ਹੈ।

LEAVE A REPLY

Please enter your comment!
Please enter your name here