ਚੰਦਰਸ਼ੇਖਰ ਨੂੰ ਮਿਲੇ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ

0
228

ਸਹਾਰਨਪੁਰ : ਭੀਮ ਆਰਮੀ ਪ੍ਰਮੁੱਖ ਚੰਦਰਸ਼ੇਖਰ ਦਾ ਹਾਲ ਜਾਨਣ ਲਈ ਭਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਹਾਰਨਪੁਰ ਹਸਪਤਾਲ ਪਹੁੰਚੇ। ਉਨ੍ਹਾ ਨੇ ਚੰਦਰਸ਼ੇਖਰ ਨਾਲ ਬੰਦ ਕਮਰੇ ’ਚ ਮੁਲਾਕਾਤ ਕੀਤੀ ਅਤੇ ਚੰਦਰਸ਼ੇਖਰ ਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਉਨ੍ਹਾ ਦੇ ਨਾਲ ਹਨ। ਇਸ ਦੌਰਾਨ ਦੋਵਾਂ ਭਲਵਾਨਾਂ ਨੇ ਪੱਤਰਕਾਰਾਂ ਤੋਂ ਦੂਰੀ ਰੱਖੀ। ਭੀੜ ਵਿਚਾਲੇ ਸਖ਼ਤ ਸੁਰੱਖਿਆ ਘੇਰੇ ’ਚ ਉਨ੍ਹਾ ਦੇ ਪੁਲਸ ਗੱਡੀ ’ਚੋਂ ਉਤਰਨ ਬਾਅਦ ਚੰਦਰਸ਼ੇਖਰ ਦੇ ਵਾਰਡ ਤੱਕ ਲੈ ਕੇ ਗਈ।
ਇਸ ਦੌਰਾਨ ਪੂਨੀਆ ਨੇ ਕਿਹਾ ਕਿ ਇਹ ਜਾਤੀਵਾਦ ਦਾ ਮੁੱਦਾ ਨਹੀਂ ਹੈ। ਚੰਦਰਸ਼ੇਖਰ ਸਮਾਜ ਨੂੰ ਸੁਧਾਰਨ ਲਈ ਆਵਾਜ਼ ਉਠਾ ਰਹੇ ਹਨ ਉਹ ਕਿਸੇ ਜਾਤੀਵਾਦ ਨੂੰ ਬੜ੍ਹਾਵਾ ਨਹੀਂ ਦਿੰਦੇ। ਇਸ ਲਈ ਇਸ ਮਾਮਲੇ ਨੂੰ ਜਾਤੀਵਾਦ ਦੇ ਚਸ਼ਮੇ ਨਾਲ ਨਾ ਦੇਖਿਆ ਜਾਵੇ। ਸਾਕਸ਼ੀ ਮਲਿਕ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਇਸ ਦੇ ਪਿੱਛੇ ਕੀ ਕਾਰਨ ਹਨ, ਪਰ ਇਹ ਕਹਾਂਗੀ ਕਿ ਇਹ ਘਟਨਾ ਗਲਤ ਹੈ ਅਤੇ ਨਿੰਦਣਯੋਗ ਹੈ। ਉਨ੍ਹਾ ਕਿਹਾ ਕਿ ਮੈਂ ਬਸ ਇਹ ਹੀ ਕਹਾਂਗੀ ਕਿ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।

LEAVE A REPLY

Please enter your comment!
Please enter your name here