ਵਿਧਾਇਕ ਮੁੰਬਈ ਆ ਕੇ ਠਾਕਰੇ ਨੂੰ ਮਿਲ ਲੈਣ ਤਾਂ ਮਹਾਂ ਵਿਕਾਸ ਅਘਾੜੀ ਛੱਡਣ ਬਾਰੇ ਸੋਚ ਸਕਦੇ ਹਾਂ : ਸੰਜੇ ਰਾਉਤ

0
412

ਮੁੰਬਈ : ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਵੱਲੋਂ ਕੀਤੀ ਬਗਾਵਤ ਕਾਰਨ ਪੈਦਾ ਹੋਏ ਸੰਕਟ ਦਰਮਿਆਨ ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਵੀਰਵਾਰ ਕਿਹਾ ਕਿ ਜੇ ਅਸਾਮ ‘ਚ ਡੇਰਾ ਲਾਉਣ ਵਾਲੇ ਬਾਗੀ ਵਿਧਾਇਕਾਂ ਦਾ ਸਮੂਹ 24 ਘੰਟਿਆਂ ‘ਚ ਮੁੰਬਈ ਪਰਤ ਕੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਇਸ ਮਾਮਲੇ ‘ਤੇ ਚਰਚਾ ਕਰਦਾ ਹੈ ਤਾਂ ਸ਼ਿਵ ਸੈਨਾ ਮਹਾਰਾਸ਼ਟਰ ਵਿਚ ਮਹਾਂ ਵਿਕਾਸ ਅਘਾੜੀ (ਐੱਮ ਵੀ ਏ) ਦੀ ਸਰਕਾਰ ਛੱਡਣ ਉੱਤੇ ਵਿਚਾਰ ਕਰ ਸਕਦੀ ਹੈ | ਦੂਜੇ ਪਾਸੇ ਬਾਗੀ ਵਿਧਾਇਕਾਂ ਨੇ ਕਿਹਾ ਕਿ ਵੀਰਵਾਰ ਸਾਰਾ ਮਾਮਲਾ ਸੁਲਝਾ ਲਿਆ ਜਾਵੇਗਾ, ਕਿਉਂਕਿ ਉਨ੍ਹਾਂ ਕੋਲ 42 ਵਿਧਾਇਕ ਹਨ | ਭਰਤ ਗੋਗਾਵਾਲੇ, ਜਿਨ੍ਹਾ ਨੂੰ ਬੀਤੇ ਦਿਨ ਬਾਗੀ ਵਿਧਾਇਕਾਂ ਨੇ ਚੀਫ ਵਿ੍ਹੱਪ ਨਿਯੁਕਤ ਕੀਤਾ ਸੀ, ਨੇ ਕਿਹਾ ਕਿ ਸ਼ਿਵ ਸੈਨਾ ਦੇ 42 ਵਿਧਾਇਕ ਸ਼ਿੰਦੇ ਦਾ ਸਮਰਥਨ ਕਰ ਰਹੇ ਹਨ ਅਤੇ ਹਾਲੇ ਹੋਰ ਵੀ ਸ਼ਾਮਲ ਹੋਣਗੇ | ਕੀ ਸ਼ਿੰਦੇ ਅਗਲੇ ਮੁੱਖ ਮੰਤਰੀ ਹੋਣਗੇ, ਦੇ ਸਵਾਲ ‘ਤੇ ਗੋਗਾਵਾਲੇ ਨੇ ਕਿਹਾ—ਕੌਣ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ? ਉਹ ਸਾਡੀ ਪਹਿਲੀ ਪਸੰਦ ਹਨ | ਇਸੇ ਦੌਰਾਨ ਸ਼ਿਵ ਸੈਨਾ ਦੇ ਤਿੰਨ ਹੋਰ ਵਿਧਾਇਕ ਸ਼ਿੰਦੇ ਕੈਂਪ ਵਿਚ ਸ਼ਾਮਲ ਹੋਣ ਲਈ ਵੀਰਵਾਰ ਗੁਹਾਟੀ ਲਈ ਰਵਾਨਾ ਹੋ ਗਏ | ਮੰਤਰੀ ਗੁਲਾਬਰਾਓ ਪਾਟਿਲ ਸਮੇਤ ਚਾਰ ਵਿਧਾਇਕ ਬੁੱਧਵਾਰ ਸ਼ਾਮ ਨੂੰ ਗੁਹਾਟੀ ਲਈ ਰਵਾਨਾ ਹੋਏ ਸਨ |

LEAVE A REPLY

Please enter your comment!
Please enter your name here