ਧਰਤੀ ਦੇ ਤਾਪਮਾਨ ਨੇ ਤੀਜੇ ਦਿਨ ਵੀ ਰਿਕਾਰਡ ਬਣਾਇਆ

0
171

ਨਿਊ ਯਾਰਕ : ਬੁੱਧਵਾਰ ਲਗਾਤਾਰ ਤੀਜੇ ਦਿਨ ਧਰਤੀ ਦਾ ਔਸਤ ਤਾਪਮਾਨ ਰਿਕਾਰਡ ਉੱਚ ਪੱਧਰ ’ਤੇ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਗਲੋਬਲ ਔਸਤ ਤਾਪਮਾਨ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਿਆ ਸੀ ਅਤੇ ਅਗਲੇ ਹੀ ਦਿਨ ਮੰਗਲਵਾਰ ਨੂੰ ਤਾਪਮਾਨ ਹੋਰ ਵੀ ਵੱਧ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਧਰਤੀ ਦਾ ਔਸਤ ਤਾਪਮਾਨ 17.01 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਮੰਗਲਵਾਰ ਨੂੰ ਵਧ ਕੇ 17.18 ਡਿਗਰੀ ਹੋ ਗਿਆ। ਯੂਨੀਵਰਸਿਟੀ ਆਫ ਮੇਨ ਦੇ ‘ਕਲਾਈਮੇਟ ਰੀਐਨਾਲਾਈਜ਼ਰ’ ਦੇ ਮੁਤਾਬਕ ਬੁੱਧਵਾਰ ਔਸਤ ਗਲੋਬਲ ਤਾਪਮਾਨ ਵੀ 17.18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਲਾਈਮੇਟ ਰੀਐਨਾਲਾਈਜ਼ਰ ਸੈਟੇਲਾਈਟ ਡੇਟਾ ਅਤੇ ਕੰਪਿਊਟਰਾਈਜ਼ਡ ਕੈਲਕੂਲੇਸ਼ਨ ਦੇ ਆਧਾਰ ’ਤੇ ਦੁਨੀਆ ਦੇ ਤਾਪਮਾਨ ਨੂੰ ਮਾਪਦਾ ਹੈ। ਵਿਗਿਆਨੀ ਪਿਛਲੇ ਕਈ ਮਹੀਨਿਆਂ ਤੋਂ ਚਿਤਾਵਨੀ ਦੇ ਰਹੇ ਹਨ ਕਿ ਮਨੁੱਖੀ ਗਤੀਵਿਧੀਆਂ ਕਾਰਨ ਹੋਣ ਵਾਲੇ ਜਲਵਾਯੂ ਪਰਿਵਰਤਨ ਕਾਰਨ 2023 ’ਚ ਰਿਕਾਰਡ ਗਰਮੀ ਦਰਜ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here