ਹਜ਼ਾਰਾਂ ਭਾਰਤੀਆਂ ਨੂੰ ਗਰੀਨ ਕਾਰਡ ਮਿਲਣ ਦੀ ਆਸ

0
176

ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਜੋਅ ਬਾਇਡਨ ਦੇ ਇੱਕ ਸਲਾਹਕਾਰ ਕਮਿਸ਼ਨ ਨੇ 1992 ਤੋਂ ਬਾਅਦ ਪਰਵਾਰ ਅਤੇ ਰੁਜ਼ਗਾਰ ਸ਼੍ਰੇਣੀਆਂ ‘ਚ ਨਾ ਵਰਤੇ ਗਏ 2,30,000 ਤੋਂ ਵੱਧ ਗਰੀਨ ਕਾਰਡਾਂ ਨੂੰ ਵਾਪਸ ਲੈਣ ਦੀ ਸਿਫਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਹਜ਼ਾਰਾਂ ਭਾਰਤੀ ਅਮਰੀਕੀਆਂ ਨੂੰ ਲਾਭ ਹੋਵੇਗਾ, ਜੋ ਗਰੀਨ ਕਾਰਡਾਂ ਦੀ ਉਡੀਕ ਕਰ ਰਹੇ ਹਨ | ਭਾਰਤੀ-ਅਮਰੀਕੀ ਉੱਦਮੀ ਅਜੈ ਭੂਟੋਰੀਆ, ਜੋ ਅਮਰੀਕੀ ਰਾਸ਼ਟਰਪਤੀ ਦੇ ‘ਏਸ਼ੀਅਨ ਅਮਰੀਕਨ, ਨੇਟਿਵ ਹਵਾਈਅਨਜ਼ ਅਤੇ ਪੈਸੀਫਿਕ ਆਈਲੈਂਡਰਜ਼’ ਬਾਰੇ ਸਲਾਹਕਾਰ ਕਮਿਸ਼ਨ ਦੇ ਮੈਂਬਰ ਹਨ, ਨੇ ਕਮਿਸ਼ਨ ਦੇ ਸਾਹਮਣੇ ਆਪਣੀਆਂ ਸਿਫਾਰਸ਼ਾਂ ‘ਚ ਦੱਸਿਆ ਕਿ 1992 ਤੋਂ 2022 ਤੱਕ ਵਰਤੋਂ ਨਾ ਕੀਤੇ ਗਏ 230,000 ਤੋਂ ਵੱਧ ਰੁਜ਼ਗਾਰ ਅਧਾਰਤ ਗਰੀਨ ਕਾਰਡ ਵਾਪਸ ਲਏ ਜਾਣਗੇ ਅਤੇ ਇਨ੍ਹਾਂ ਵਿੱਚੋਂ ਕੁਝ ਕਾਰਡਾਂ ਨੂੰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਇਹ ਕਾਰਡ ਇਸ ਸ਼੍ਰੇਣੀ ਲਈ ਨਿਰਧਾਰਤ 1,40,000 ਕਾਰਡਾਂ ਦੀ ਸਾਲਾਨਾ ਸੀਮਾ ਤੋਂ ਵੱਖਰੇ ਹੋਣਗੇ |

LEAVE A REPLY

Please enter your comment!
Please enter your name here