ਰੋਡਵੇਜ਼ ਬੱਸ-ਕਰੂਜ਼ਰ ਦੀ ਟੱਕਰ ’ਚ 8 ਮੌਤਾਂ

0
295

ਨਵੀਂ ਦਿੱਲੀ : ਹਰਿਆਣਾ ’ਚ ਸ਼ਨੀਵਾਰ ਸਵੇਰੇ ਭਿਵਾਨੀ ਰੋਡ ’ਤੇ ਸੜਕ ਹਾਦਸੇ ’ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਬੀਬੀਪੁਰ ਪਿੰਡ ਦੇ ਕੋਲ ਹਰਿਆਣਾ ਰੋਡਵੇਜ਼ ਬੱਸ ਅਤੇ ਕਰੂਜ਼ਰ ਦੀ ਆਹਮੋ-ਸਾਹਮਣੇ ਟੱਕਰ ਨਾਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਾਰਿਸ਼ ਦੇ ਚਲਦੇ ਹੋਇਆ। ਫਿਲਹਾਲ ਮਿ੍ਰਤਕਾਂ ਦੀ ਪਛਾਣ ਨਹੀਂ ਹੋ ਸਕੀ। ਰੋਡਵੇਜ਼ ਡਿਪੂ ਦੀ ਇੱਕ ਬੱਸ ਸ਼ਨੀਵਾਰ ਸਵੇਰੇ ਜੀਂਦ ਬੱਸ ਸਟੈਂਡ ਤੋਂ ਨਿਕਲੀ। ਜਦੋਂ ਉਹ ਭਿਵਾਨੀ ਰੋਡ ’ਤੇ ਬੀਬੀਪੁਰ ਪਿੰਡ ਦੇ ਕੋਲ ਪਹੁੰਚੀ ਤਾਂ ਮੁੰਡਾਲ ਤੋਂ ਸਵਾਰੀਆਂ ਭਰ ਕੇ ਚੱਲੀ ਇੱਕ ਕਰੂਜ਼ਰ ਜੀਪ ਨਾਲ ਉਸ ਦੀ ਟੱਕਰ ਹੋ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਇਸ ਹਾਦਸੇ ’ਚ ਕਰੂਜ਼ਰ ਦੇ ਪਰਖੱਚੇ ਉਡ ਗਏ। ਹਾਦਸੇ ’ਚ 4 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ ਬਾਅਦ ’ਚ 2 ਹੋਰਨਾਂ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਕਰੂਜ਼ਰ ’ਚ ਫਸੀਆਂ ਲਾਸ਼ਾਂ ਨੂੰ ਕੱਢਿਆ ਗਿਆ ਤਾਂ ਉਥੇ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ। ਮਿ੍ਰਤਕਾਂ ’ਚ ਸਾਰੇ ਕਰੂਜ਼ਰ ਸਵਾਰ ਦੱਸੇ ਗਏ ਹਨ। ਹਾਦਸੇ ’ਚ ਰੋਡਵੇਜ਼ ਦਾ ਬੱਸ ਡਰਾਈਵਰ ਵੀ ਜ਼ਖ਼ਮੀ ਹੋ ਗਿਆ।

LEAVE A REPLY

Please enter your comment!
Please enter your name here