ਵਿਸ਼ਵ ਦਾ ਸਭ ਤੋਂ ਅਮੀਰ ਭਿਖਾਰੀ, 3000 ਰੁਪਏ ਰੋਜ਼ਾਨਾ ਕਮਾਈ

0
232

ਮੁੰਬਈ : ਜਦ ‘ਭਿਖਾਰੀ’ ਦਾ ਨਾਂਅ ਸੁਣਦੇ ਹਾਂ ਤਾਂ ਸਾਡੀਆਂ ਅੱਖਾਂ ਸਾਹਮਣੇ ਇੱਕ ਲਾਚਾਰ ਵਿਅਕਤੀ ਦਾ ਚਿਹਰਾ ਆਉਂਦਾ ਹੈ। ਹਰ ਦਿਨ ਅਸੀਂ ਕਈ ਭਿਖਾਰੀਆਂ ਨੂੰ ਦਿਨ ’ਚ ਦੋ ਸਮੇਂ ਦੇ ਭੋਜਨ ਲਈ ਮੰਗਦੇ ਦੇਖਦੇ ਹਾਂ। ਸਭ ਨੂੰ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਨੂੰ ਪੂਰੇ ਦਿਨ ’ਚ ਕਿੰਨੇ ਕੁ ਪੈਸੇ ਮਿਲਦੇ ਹੋਣਗੇ, ਕੀ ਉਸ ਨਾਲ ਇਨ੍ਹਾਂ ਦਾ ਢਿੱਡ ਭਰਦਾ ਹੈ, ਪਰ ਜੇ ਕੋਈ ਵਿਅਕਤੀ ਪੇਸ਼ੇ ਤੋਂ ਭਿਖਾਰੀ ਹੋਵੇ ਤਾਂ ਕੀ ਹੋਵੇਗਾ? ਜੇਕਰ ਉਹ ਦੁਨੀਆ ਦਾ ਸਭ ਤੋਂ ਅਮੀਰ ਭਿਖਾਰੀ ਹੋਵੇ ਤਾਂ। ਮੁੰਬਈ ਨਿਵਾਸੀ ਭਰਤ ਜੈਨ ਦੇਸ਼ ਹੀ ਨਹੀਂ, ਬਲਕਿ ਵਿਸ਼ਵ ਦਾ ਸਭ ਤੋਂ ਅਮੀਰ ਭਿਖਾਰੀ ਹੈ। ਆਰਥਕ ਸਥਿਤੀ ਖਰਾਬ ਹੋਣ ਕਾਰਨ ਭਰਤ ਨੂੰ ਸਿੱਖਿਆ ਨਹੀਂ ਮਿਲੀ ਸਕੀ। ਭਰਤ ਵਿਆਹਿਆ ਹੈ ਅਤੇ ਉਸ ਦੇ 2 ਬੱਚੇ ਹਨ। ਭਰਤ ਨੂੰ ਲੱਗਾ ਕਿ ਉਸ ਨੂੰ ਤਾਂ ਸਿੱਖਿਆ ਨਹੀਂ ਮਿਲ ਸਕੀ, ਪਰ ਉਸ ਦੇ ਬੱਚਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾ ਦੀ ਸਿੱਖਿਆ ਪੂਰੀ ਹੋ ਚੁੱਕੀ ਹੈ। ਭਰਤ ਦੀ ਕੁੱਲ ਜਾਇਦਾਦ ਕਰੀਬ 7.50 ਕਰੋੜ ਰੁਪਏ ਹੈ। ਉਸ ਦੀ ਮਹੀਨੇ ਦੀ ਆਮਦਨ 90,000 ਰੁਪਏ ਤੋਂ ਜ਼ਿਆਦਾ ਹੈ। ਜੈਨ ਕੋਲ ਮੁੰਬਈ ’ਚ 2 ਫਲੈਟ ਹਨ, ਜਿਨ੍ਹਾਂ ਦੀ ਕੀਮਤ 1.5 ਕਰੋੜ ਰੁਪਏ ਹੈ। ਠਾਣੇ ’ਚ 2 ਦੁਕਾਨਾਂ ਹਨ। ਉਸ ਤੋਂ ਉਸ ਨੂੰ ਪ੍ਰਤੀ ਮਹੀਨੇ 30,000 ਰੁਪਏ ਕਿਰਾਇਆ ਮਿਲਦਾ ਹੈ।
ਭਰਤ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ, ਆਜ਼ਾਦ ਮੈਦਾਨ ਇਲਾਕਿਆਂ ’ਚ ਭੀਖ ਮੰਗਦਾ ਹੈ। ਭਰਤ ਰੋਜ਼ਾਨਾ 10 ਤੋਂ 12 ਘੰਟੇ ਭੀਖ ਮੰਗਦਾ ਹੈ। ਭਰਤ ਪਰੇਲ ’ਚ ਡੂਪਲੇਕਸ ’ਚ ਆਪਣੇ ਪਰਵਾਰ ਨਾਲ ਰਹਿੰਦਾ ਹੈ। ਉਸ ਦੇ ਪਰਵਾਰ ਨੇ ਉਸ ਨੂੰ ਕਈ ਵਾਰ ਭੀਖ ਨਾ ਮੰਗਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ। ਭਰਤ ਭੀਖ ਮੰਗਦਾ ਰਿਹਾ। ਉਸ ਦੇ ਪਰਵਾਰ ਦੇ ਕੁਝ ਮੈਂਬਰ ਸਟੇਸ਼ਨਰੀ ਦੀ ਦੁਕਾਨ ਚਲਾਉਂਦੇ ਹਨ।

LEAVE A REPLY

Please enter your comment!
Please enter your name here