ਰਾਹੁਲ ਨੇ ਲਾਇਆ ਝੋਨਾ

0
276

ਸੋਨੀਪਤ : ਦਿੱਲੀ ਤੋਂ ਸ਼ਿਮਲਾ ਜਾਂਦੇ ਸਮੇਂ ਕਾਂਗਰਸ ਨੇਤਾ ਰਾਹੁਲ ਗਾਂਧੀ ਸ਼ਨੀਵਾਰ ਸਵੇਰੇ ਸੋਨੀਪਤ ਪਹੁੰਚੇ, ਜਿੱਥੇ ਉਨ੍ਹਾ ਕਿਸਾਨਾਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਇਸ ਦੌਰਾਨ ਖੇਤ ’ਚ ਟਰੈਕਟਰ ਵੀ ਚਲਾਇਆ ਅਤੇ ਮਜ਼ਦੂਰਾਂ ਦੇ ਨਾਲ ਮਿਲ ਕੇ ਝੋਨੇ ਦੀ ਬਿਜਾਈ ਵੀ ਕੀਤੀ। ਉਨ੍ਹਾ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਖੇਤਾਂ ’ਚ ਕੰਮ ਕਰਦੇ ਕਿਸਾਨਾਂ ਨਾਲ ਸਮਾਂ ਬਿਤਾਇਆ। ਦੇਖਿਆ ਜਾਵੇ ਤਾਂ ਰਾਹੁਲ ਗਾਂਧੀ ਹੁਣ ਸਿੱਧੇ ਜਨਤਾ ਨਾਲ ਹੀ ਗੱਲਬਾਤ ਕਰਦੇ ਦਿਖਾਈ ਦਿੰਦੇ ਹਨ। ਕਦੀ ਉਹ ਕਿਸੇ ਟਰੱਕ ’ਚ ਸਧਾਰਨ ਵਿਅਕਤੀ ਦੀ ਤਰ੍ਹਾਂ ਲਿਫਟ ਲੈ ਕੇ ਆਪਣੀ ਮੰਜ਼ਲ ਵੱਲ ਜਾਂਦੇ ਦਿਖਾਈ ਦਿੰਦੇ ਹਨ। ਉਥੇ ਹੀ ਮਨੀਪੁਰ ਵਰਗੇ ਅਸ਼ਾਂਤ ਜਗ੍ਹਾ ’ਤੇ ਸਿੱਧੇ ਪਹੁੰਚ ਕੇ ਉਥੇ ਲੋਕਾਂ ਦਾ ਦੁੱਖ-ਦਰਦ ਜਾਣਦੇ ਹਨ।

LEAVE A REPLY

Please enter your comment!
Please enter your name here