ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਉਸ ਸਮੇਂ ਤਿੰਨ ਵੱਡੇ ਝਟਕੇ ਲੱਗੇ, ਜਦੋਂ ਉਨ੍ਹਾ ਦੀ ਕੰਜ਼ਰਵੇਟਿਵ ਪਾਰਟੀ ਦੋ ਅਹਿਮ ਸੰਸਦੀ ਹਲਕਿਆਂ ਤੋਂ ਜ਼ਿਮਨੀ ਚੋਣਾਂ ਹਾਰ ਗਈ, ਜਿਸ ਕਾਰਨ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀ ਨੇ ਅਸਤੀਫਾ ਦੇ ਦਿੱਤਾ | ਲਿਬਰਲ ਡੈਮੋਕਰੇਟਸ ਨੇ ਵੀਰਵਾਰ ਨੂੰ ਟਿਵਰਟਨ ਅਤੇ ਹੋਨੀਟੋਨ ਦੇ ਦੱਖਣੀ-ਪੱਛਮੀ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਉੱਤਰੀ ਇੰਗਲੈਂਡ ਦਾ ਵੈਕਫੀਲਡ ਹਲਕਾ ਮੁੱਖ ਵਿਰੋਧੀ ਲੇਬਰ ਪਾਰਟੀ ਕੋਲ ਗਿਆ |




