ਨਫ਼ਰਤੀ ਭਾਸ਼ਣ : ਆਜ਼ਮ ਖਾਨ ਨੂੰ ਦੋ ਸਾਲ ਦੀ ਸਜ਼ਾ

0
158

ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨੂੰ ਭੜਕਾਊ ਭਾਸ਼ਣ ਮਾਮਲੇ ’ਚ ਕੋਰਟ ਨੇ ਦੋਸ਼ੀ ਠਹਿਰਾ ਦਿੱਤਾ ਹੈ। ਉਨ੍ਹਾ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ। ਉਨ੍ਹਾ ਖਿਲਾਫ਼ ਇਹ ਕੇਸ 2019 ਦੀਆਂ ਲੋਕਸਭਾ ਚੋਣਾਂ ਦੌਰਾਨ ਦਰਜ ਹੋਇਆ ਸੀ। ਰਾਮਪੁਰ ਦੀ ਅੱੈਮ ਪੀ-ਐੱਮ ਐੱਲ ਏ ਕੋਰਟ ਨੇ ਆਜ਼ਮ ਨੂੰ ਇਸ ਮਾਮਲੇ ’ਚ ਦੋਸ਼ੀ ਮੰਨਿਆ। ਆਜ਼ਮ ਨੇ ਇੱਕ ਚੋਣ ਸਭਾ ’ਚ ਮੁੱਖ ਮੰਤਰੀ, ਡੀ ਐੱਮ ’ਤੇ ਇਤਰਾਜ਼ਯੋਗ ਅਤੇ ਭੜਕਾਊ ਟਿੱਪਣੀਆਂ ਕੀਤੀਆਂ ਸਨ। ਇਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਇਸ ’ਤੇ ਭਾਜਪਾਈਆਂ ਨੇ ਖੂਬ ਹੰਗਾਮਾ ਕੀਤਾ ਸੀ। ਇਸ ਤੋਂ ਬਾਅਦ ਏ ਡੀ ਓ ਪੰਚਾਇਤ ਅਨਿਲ ਕੁਮਾਰ ਚੌਹਾਨ ਨੇ ਥਾਣਾ ਸ਼ਾਹਜਾਦ ਨਗਰ ’ਚ ਕੇਸ ਦਰਜ ਕਰਾਇਆ ਸੀ। ਅਨਿਲ ਨੇ ਆਜ਼ਮ ’ਤੇ ਮੁੱਖ ਮੰਤਰੀ ਅਤੇ ਰਾਮਪੁਰ ਦੇ ਤਤਕਾਲੀਨ ਅਤੇ ਜ਼ਿਲ੍ਹਾ ਅਧਿਕਾਰੀ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਉਂਦੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲਾਇਆ ਸੀ। ਜ਼ਿਕਰਯੋਗ ਹੈ ਕਿ 25 ਮਈ ਨੂੰ ਹੇਟਸਪੀਚ ਦੇ ਇੱਕ-ਦੂਜੇ ਕੇਸ ’ਚ ਆਜ਼ਮ ਖਾਨ ਨੂੰ ਵੱਡੀ ਰਾਹਤ ਮਿਲੀ ਸੀ। 2019 ’ਚ ਪ੍ਰਧਾਨ ਮੰਤਰੀ ’ਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ’ਚ ਰਾਮਪੁਰ ਦੀ ਸਪੈਸ਼ਲ ਕੋਰਟ ਨੇ ਆਜ਼ਮ ਨੂੰ ਬਰੀ ਕਰ ਦਿੱਤਾ ਸੀ। ਆਜ਼ਮ ਖਾਨ ਫਿਲਹਾਲ ਜ਼ਮਾਨਤ ’ਤੇ ਬਾਹਰ ਹਨ, ਪਰ ਸਜ਼ਾ ਸੁਣਾਏ ਜਾਣ ਤੋਂ ਬਾਅਦ ਇੱਕ ਵਾਰ ਫਿਰ ਉਨ੍ਹਾ ਦੇ ਹਾਲਾਤ ਬਦਲ ਸਕਦੇ ਹਨ। ਇਸ ਦੌਰਾਨ ਪਿਛਲੇ ਦੋ ਦਿਨ ਤੋਂ ਆਜ਼ਮ ਖਾਨ ਦੀ ਵਾਈ ਸ਼੍ਰੇਣੀ ਦੀ ਸੁਰੱਖਿਆ ਹਟਾਏ ਜਾਣ ਅਤੇ ਫਿਰ ਦਿੱਤੇ ਜਾਣ ਨੂੰ ਲੈ ਕੇ ਯੂ ਪੀ ਦੀ ਸਿਆਸਤ ਗਰਮਾ ਰਹੀ ਹੈ। ਸਮਾਜਵਾਦੀ ਪਾਰਟੀ ਸਰਕਾਰ ’ਤੇ ਆਜ਼ਮ ਨੂੰ ਜਾਣਬੁੱਝ ਕੇ ਪੇ੍ਰੇਸ਼ਾਨ ਕਰਨ ਦਾ ਦੋਸ਼ ਲਗਾ ਰਹੀ ਹੈ।

LEAVE A REPLY

Please enter your comment!
Please enter your name here