ਇੱਕ ਲੱਖ 40 ਹਜ਼ਾਰ ਕਿੱਲੋ ਨਸ਼ੀਲੇ ਪਦਾਰਥ ਕੀਤੇ ਨਸ਼ਟ

0
223

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਰਚੁਅਲ ਮੌਜੂਦਗੀ ’ਚ ਸੋਮਵਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 2,381 ਕਰੋੜ ਰੁਪਏ ਦੇ 1.40 ਲੱਖ ਕਿੱਲੋ ਤੋਂ ਵੱਧ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ। ਇਨ੍ਹਾਂ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਹੈਦਰਾਬਾਦ ਯੂਨਿਟ ਵੱਲੋਂ ਜ਼ਬਤ 6,590 ਕਿੱਲੋ, ਇੰਦੌਰ ਯੂਨਿਟ ਵੱਲੋਂ ਜ਼ਬਤ 822 ਕਿੱਲੋ ਅਤੇ ਜੰਮੂ ਯੂਨਿਟ ਵੱਲੋਂ ਜ਼ਬਤ 356 ਕਿੱਲੋ ਸ਼ਾਮਲ ਸਨ।
ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੀਆਂ ਵੱਖ-ਵੱਖ ਏਜੰਸੀਆਂ ਨੇ ਵੀ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ। ਮੱਧ ਪ੍ਰਦੇਸ਼ ਵਿਚ 1,03,884 ਕਿੱਲੋ, ਅਸਾਮ ਵਿਚ 1,486 ਕਿੱਲੋ, ਚੰਡੀਗੜ੍ਹ ਵਿਚ 229 ਕਿੱਲੋ, ਗੋਆ ਵਿਚ 25 ਕਿੱਲੋ, ਗੁਜਰਾਤ ਵਿਚ 4,277 ਕਿੱਲੋ, ਹਰਿਆਣਾ ਵਿਚ 2,458 ਕਿੱਲੋ, ਜੰਮੂ-ਕਸ਼ਮੀਰ ਵਿਚ 4,069 ਕਿੱਲੋ, ਮਹਾਰਾਸ਼ਟਰ ਵਿਚ 159 ਕਿੱਲੋ, ਤਿ੍ਰਪੁਰਾ ਵਿਚ 1,803 ਕਿੱਲੋ ਅਤੇ ਯੂ ਪੀ ਵਿਚ 4,049 ਕਿੱਲੋ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ। ਇਸ ਨਾਲ ਸਿਰਫ ਇੱਕ ਸਾਲ ਵਿਚ ਨਸ਼ਟ ਕੀਤੇ ਨਸ਼ਿਆਂ ਦੀ ਕੁੱਲ ਮਾਤਰਾ 12,000 ਕਰੋੜ ਰੁਪਏ ਦੀ ਕੀਮਤ ਦੇ ਨਾਲ ਲੱਗਭੱਗ 10 ਲੱਖ ਕਿੱਲੋ ਤੱਕ ਪਹੁੰਚ ਗਈ ਹੈ।

LEAVE A REPLY

Please enter your comment!
Please enter your name here