ਨਵੀਂ ਦਿੱਲੀ : ਦਿੱਲੀ ਪੁਲਸ ਨੇ ਮਹਿਲਾ ਪਾਇਲਟ ਅਤੇ ਉਸ ਦੇ ਪਤੀ, ਜੋ ਏਅਰਲਾਈਨ ਵਿਚ ਮੁਲਾਜ਼ਮ ਹੈ, ਨੂੰ ਦਵਾਰਕਾ ਵਿਚ 10 ਸਾਲ ਦੀ ਬੱਚੀ ਨੂੰ ਕਥਿਤ ਤੌਰ ’ਤੇ ਘਰੇਲੂ ਨੌਕਰ ਵਜੋਂ ਰੱਖਣ ਅਤੇ ਉਸ ’ਤੇ ਤਸ਼ੱਦਦ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਜਦੋਂ ਬੱਚੀ ਦੇ ਰਿਸ਼ਤੇਦਾਰਾਂ ਨੂੰ ਉਸ ’ਤੇ ਤਸ਼ੱਦਦ ਦਾ ਪਤਾ ਲੱਗਿਆ ਤਾਂ ਉਨ੍ਹਾਂ ਮੁਲਜ਼ਮਾਂ ਦੇ ਘਰ ਜਾ ਕੇ ਪਤੀ-ਪਤਨੀ ਨੂੰ ਚੰਗਾ ਸਬਕ ਸਿਖਾਇਆ। ਪੁਲਸ ਨੇ ਦੱਸਿਆ ਕਿ ਕੁੜੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਮੁਲਜ਼ਮਾਂ ’ਤੇ 323, 324, 342 ਆਈ ਪੀ ਸੀ ਅਤੇ ਬਾਲ ਮਜ਼ਦੂਰੀ ਐਕਟ, 75 ਜੇ ਜੇ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।




