ਜਲੰਧਰ : ਦੋ ਸਾਲ ਬਾਅਦ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ ਦੌਰਾਨ ਲੰਗਰਾਂ ‘ਚ ਫਰਾਈਡ ਫੂਡ, ਜੰਗ ਫੂਡ, ਸਵੀਟ ਡਿਸ਼, ਸਮੋਸੇ ਵਰਗੀਆਂ ਚੀਜ਼ਾਂ ਨਹੀਂ ਮਿਲਣਗੀਆਂ | ਇਸ ਤਰ੍ਹਾਂ ਦੀਆਂ ਹੋਰ ਕਈ ਚੀਜ਼ਾਂ ‘ਤੇ ਪਾਬੰਦੀ ਲਾਈ ਗਈ ਹੈ | ਸ਼ਰਾਇਨ ਬੋਰਡ ਨੇ ਸਾਰੇ ਲੰਗਰ ਕਮੇਟੀਆਂ ਨੂੰ ਚਿੱਠੀ ਲਿਖੀ ਹੈ ਕਿ ਯਾਤਰੀਆਂ ਨੂੰ ਹਰੀਆਂ ਸਬਜ਼ੀਆਂ, ਸਲਾਦ, ਮੱਕੇ ਦੀ ਰੋਟੀ, ਸਾਦੀ ਦਾਲ, ਘੱਟ ਫੈਟ ਵਾਲਾ ਦੁੱਧ ਅਤੇ ਦਹੀਂ ਵਰਗੀਆਂ ਪੌਸ਼ਟਿਕ ਚੀਜ਼ਾਂ ਹੀ ਦਿੱਤੀਆਂ ਜਾਣ | ਸਿਹਤ ਮਾਹਰਾਂ ਦੀ ਰਾਏ ‘ਤੇ ਲਏ ਗਏ ਫੈਸਲੇ ‘ਚ ਦੱਸਿਆ ਗਿਆ ਹੈ ਕਿ ਹੈਲੀ ਫੂਡ ਯਾਤਰੀਆਂ ਦੀ ਸਿਹਤ ਠੀਕ ਰੱਖੇਗਾ | ਉਨ੍ਹਾਂ ਦਾ ਐਨਰਜੀ ਲੇਵਲ ਠੀਕ ਰਹੇਗਾ, ਜਿਸ ਨਾਲ ਯਾਤਰਾ ‘ਚ ਪ੍ਰੇਸ਼ਾਨੀ ਨਹੀਂ ਹੋਵੇਗੀ | ਇਸ ਦੌਰਾਨ ਅਮਰਨਾਥ ਗੁਫ਼ਾ ਦੇ ਰਸਤੇ ‘ਚ ਲਗਾਤਾਰ ਮੌਸਮ ਬਦਲ ਰਿਹਾ ਹੈ, ਦੋ ਦਿਨ ਤੋਂ ਬਰਫਬਾਰੀ ਜਾਰੀ ਹੈ | ਇਸ ‘ਚ ਯਾਤਰਾ ਸ਼ੁਰੂ ਕਰਨ ‘ਚ ਦੇਰੀ ਹੋ ਸਕਦੀ ਹੈ | ਸ਼ਰਾਇਨ ਬੋਰਡ ਨੇ 7 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਪ੍ਰਗਟਾਈ ਹੈ |




