ਦਸਵੀਂ ਦਾ ਨਤੀਜਾ ਖਰਾਬ ਰਿਹਾ, ਪਿੰਡ ਵਾਲਿਆਂ ਨੇ ਸਕੂਲ ਨੂੰ ਮਾਰਿਆ ਜਿੰਦਰਾ

0
397

ਜੈਪੁਰ : ਰਾਜਸਮੰਦ ਜ਼ਿਲ੍ਹੇ ‘ਚ ਰਾਜਸਥਾਨ ਬੋਰਡ ਦੀ ਦਸਵੀਂ ਦਾ ਨਤੀਜਾ 90 ਫੀਸਦੀ ਤੋਂ ਜ਼ਿਆਦਾ ਰਿਹਾ, ਪਰ ਜ਼ਿਲ੍ਹੇ ਦੀ ਪਿਪਰੜਾ ਗ੍ਰਾਮ ਪੰਚਾਇਤ ‘ਚ ਸਰਕਾਰੀ ਹਾਇਰ ਸੈਕੰਡਰੀ ਸਕੂਲ ਦਾ ਨਤੀਜਾ ਸਿਰਫ਼ 19 ਫੀਸਦੀ ਰਿਹਾ | ਮਤਲਬ 47 ‘ਚੋਂ ਸਿਰਫ਼ 9 ਬੱਚੇ ਹੀ ਪਾਸ ਹੋਏ | ਇਸ ਤੋਂ ਨਾਰਾਜ਼ ਪਿੰਡ ਵਾਸੀਆਂ ‘ਚ ਗੁੱਸਾ ਹੈ ਅਤੇ ਉਨ੍ਹਾ ਨੇ ਸਕੂਲ ਨੂੰ ਜਿੰਦਰਾ ਜੜ ਦਿੱਤਾ | ਪਿੰਡ ਦੇ ਲੋਕ ਸਕੂਲ ਦੇ ਪੂਰੇ ਸਟਾਫ਼ ਨੂੰ ਹੀ ਬਦਲਣ ਦੀ ਮੰਗ ਕਰ ਰਹੇ ਹਨ | ਪੀਪਰੜਾ ਦੀ ਸਰਪੰਚ ਸੀਤਾ ਬਾਈ ਅਤੇ ਉਸ ਦੇ ਪਤੀ ਗਣੇਸ਼ ਲਾਲ ਨੇ ਦੱਸਿਆ ਕਿ ਸਕੂਲ ‘ਚ ਲੰਮੇ ਸਮੇਂ ਤੋਂ ਗਣਿਤ ਵਿਸ਼ੇ ਦਾ ਅਧਿਆਪਕ ਨਹੀਂ ਹੈ | ਇਸ ਕਾਰਨ 19 ਵਿਦਿਆਰਥੀ ਪੂਰਕ ਅਤੇ ਬਾਕੀ ਸਾਰੇ ਬੱਚੇ ਗਣਿਤ ਵਿਸ਼ੇ ‘ਚ ਫੇਲ੍ਹ ਹੋ ਗਏ | ਇਸ ਤੋਂ ਨਾਰਾਜ਼ ਪਿੰਡ ਵਾਲਿਆਂ ਨੇ ਸਕੂਲ ਦੇ ਮੇਨ ਗੇਟ ‘ਤੇ ਜਿੰਦਰਾ ਲਾ ਦਿੱਤਾ ਅਤੇ ਸਕੂਲ ਸਟਾਫ਼ ਬਦਲਣ ਦੀ ਮੰਗ ਰੱਖੀ |

LEAVE A REPLY

Please enter your comment!
Please enter your name here