ਡੋਵਾਲ ਦੀ ਪ੍ਰਭਾਵਸ਼ਾਲੀ ਚੀਨੀ ਦੂਤ ਨਾਲ ਮੁਲਾਕਾਤ

0
183

ਜੋਹਾਨਸਬਰਗ : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ’ਚ ਚੀਨੀ ਪ੍ਰਭਾਵਸ਼ਾਲੀ ਦੂਤ ਵਾਂਗ ਯੀ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸੰਬੰਧਾਂ ਬਾਰੇ ਚਰਚਾ ਕੀਤੀ। ਡੋਵਾਲ ਅਤੇ ਵਾਂਗ ਨੇ ਸੋਮਵਾਰ ਨੂੰ ‘ਫ੍ਰੈਂਡਜ਼ ਆਫ ਬਿ੍ਰਕਸ’ ਦੀ ਬੈਠਕ ਦੌਰਾਨ ਮੁਲਾਕਾਤ ਕੀਤੀ। ਵਾਂਗ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ’ਚ ਵਿਦੇਸ਼ੀ ਮਾਮਲਿਆਂ ਦੇ ਕਮਿਸ਼ਨ ਦਫਤਰ ਦੇ ਡਾਇਰੈਕਟਰ ਹਨ। ਦੋਵਾਂ ਦੀ ਮੁਲਾਕਾਤ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਵਾਂਗ ਵਿਚਾਲੇ ਹੋਈ ਮੀਟਿੰਗ ਤੋਂ ਕੁਝ ਦਿਨ ਬਾਅਦ ਹੋਈ ਹੈ।

LEAVE A REPLY

Please enter your comment!
Please enter your name here