ਜਬਲਪੁਰ : ਮੱਧ ਪ੍ਰਦੇਸ਼ ਦੇ ਕਟਨੀ ’ਚ ਮਾਲ ਵਿਭਾਗ ਦੇ ਪਟਵਾਰੀ ਗਜੇਂਦਰ ਸਿੰਘ ਨੇ ਆਪਣੇ ਨਿੱਜੀ ਦਫਤਰ ’ਚ ਲੋਕਾਯੁਕਤ ਦੀ ਵਿਸ਼ੇਸ਼ ਪੁਲਸ ਟੀਮ ਨੂੰ ਵੇਖ ਕੇ ਰਿਸ਼ਵਤ ਵਜੋਂ ਲਏ ਪੰਜ ਹਜ਼ਾਰ ਰੁਪਏ ਨਿਗਲ ਲਏ। ਬੜਖੇੜਾ ਪਿੰਡ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਪਟਵਾਰੀ ਰਿਸ਼ਵਤ ਮੰਗ ਰਿਹਾ ਹੈ। ਪੈਸੇ ਲੈਣ ਤੋਂ ਬਾਅਦ ਪਟਵਾਰੀ ਨੇ ਵਿਸ਼ੇਸ਼ ਟੀਮ ਨੂੰ ਦੇਖ ਕੇ ਪੈਸੇ ਨਿਗਲ ਲਏ। ਇਸ ਮਗਰੋਂ ਪਟਵਾਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਹਾ ਕਿ ਪਟਵਾਰੀ ਠੀਕ ਹੈ। ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

