25.8 C
Jalandhar
Monday, August 15, 2022
spot_img

ਏਕਨਾਥ ਸ਼ਿੰਦੇ ਨੂੰ ਝਟਕਾ : ਡਿਪਟੀ ਸਪੀਕਰ ਨੇ ਬੇਭਰੋਸਗੀ ਮਤਾ ਖਾਰਜ ਕੀਤਾ

ਮੁੰਬਈ : ਮਹਾਰਾਸ਼ਟਰ ‘ਚ ਮੁੱਖ ਮੰਤਰੀ ਊਧਵ ਠਾਕਰੇ ਅਤੇ ਕਦੀ ਉਨ੍ਹਾ ਦੇ ਕਰੀਬੀ ਰਹੇ ਏਕਨਾਥ ਸ਼ਿੰਦੇ ਦੀ ਲੜਾਈ ਹੁਣ ਸਿਰਫ਼ ਸਰਕਾਰ ਬਣਾਉਣ ਅਤੇ ਡੇਗਣ ਦੀ ਨਹੀਂ, ਠਾਕਰੇ ਵਿਰਾਸਤ ‘ਤੇ ਆ ਗਈ ਹੈ | ਏਕਨਾਥ ਸ਼ਿੰਦੇ ਨੇ ਬਾਗੀ ਵਿਧਾਇਕਾਂ ਦੇ ਨਾਲ ਆਪਣੇ ਗੁੱਟ ਦਾ ਨਾਂਅ ਸ਼ਿਵ ਸੈਨਾ (ਬਾਲਾ ਸਾਹਿਬ) ਕਰ ਦਿੱਤਾ ਹੈ ਤੇ ਊਧਵ ਠਾਕਰੇ ਨੂੰ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ | ਸ਼ਿਵ ਸੈਨਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ‘ਚ ਠਾਕਰੇ ਨੇ ਦੋ ਟੁੱਕ ਸ਼ਬਦਾਂ ‘ਚ ਸ਼ਿੰਦੇ ‘ਤੇ ਹਮਲਾ ਬੋਲਿਆ | ਉਹਨਾ ਕਿਹਾ ਕਿ ਸ਼ਿੰਦੇ ਪਹਿਲਾਂ ਨਾਥ ਸਨ, ਹੁਣ ਦਾਸ ਹੋ ਗਏ ਹਨ | ਸ਼ਿਵ ਸੈਨਾ ਪ੍ਰਮੁੱਖ ਠਾਕਰੇ ਨੇ ਕਿਹਾ ਕਿ ਕੋਈ ਹੋਰ ਬਾਲਾ ਸਾਹਿਬ ਦੇ ਨਾਂਅ ਦਾ ਇਸਤੇਮਾਲ ਨਹੀਂ ਕਰ ਸਕਦਾ | ਉਨ੍ਹਾ ਸ਼ਿੰਦੇ ਨੂੰ ਚੁਣੌਤੀ ਦਿੱਤੀ ਕਿ ਜੇਕਰ ਹਿੰਮਤ ਹੈ ਤਾਂ ਆਪਣੇ ਗੁੱਟ ਦਾ ਨਾਂਅ ਆਪਣੇ ਪਿਤਾ ਦੇ ਨਾਂਅ ਨਾਲ ਰੱਖੇ | ਚੋਣਾਂ ਸਮੇਂ ਆਪਣੇ ਪਿਤਾ ਦੇ ਨਾਂਅ ‘ਤੇ ਵੋਟ ਮੰਗਣ ਜਾਓ, ਦੇਖਦੇ ਹਾਂ ਤੁਹਾਨੂੰ ਕੌਣ ਵੋਟ ਦਿੰਦਾ |
ਗੁਹਾਟੀ ‘ਚ ਕਈ ਦਿਨਾਂ ਤੋਂ ਡੇਰਾ ਲਾਈ ਬੈਠੇ ਸ਼ਿੰਦੇ ਗੁੱਟ ਨੇ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਨੂੰ ਬੇਭਰੋਸਗੀ ਮਤਾ ਈ ਮੇਲ ਰਾਹੀਂ ਭੇਜਿਆ ਗਿਆ, ਜਿਸ ਨੂੰ ਅਸਵੀਕਾਰ ਕਰ ਦਿੱਤਾ ਗਿਆ | ਡਿਪਟੀ ਸਪੀਕਰ ਵੱਲੋਂ ਕਿਹਾ ਗਿਆ ਕਿ ਚਿੱਠੀ ‘ਚ ਦਸਤਖ਼ਤ ਵਿਧਾਇਕਾਂ ਦੇ ਨਹੀਂ ਹਨ | ਡਿਪਟੀ ਸਪੀਕਰ ਤੋਂ ਝਟਕਾ ਮਿਲਣ ਤੋਂ ਬਾਅਦ ਗੁਹਾਟੀ ‘ਚ ਸ਼ਿੰਦੇ ਗੁੱਟ ਨੇ ਅੱਗੇ ਦੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਕੀਤੀ | ਇਸ ਦੇ ਨਾਲ ਹੀ ਸ਼ਿੰਦੇ ਗੁੱਟ ਦੇ 16 ਬਾਗੀ ਵਿਧਾਇਕਾਂ ਨੂੰ ਡਿਪਟੀ ਸਪੀਕਰ ਦਫ਼ਤਰ ਨੇ ਸੰਮਨ ਜਾਰੀ ਕਰ ਦਿੱਤਾ ਹੈ | ਸਾਰਿਆਂ ਨੂੰ ਨੋਟਿਸ ਜਾਰੀ ਕਰਕੇ 27 ਜੂਨ ਦੀ ਸ਼ਾਮ 5 ਵਜੇ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ | ਮਹਾਰਾਸ਼ਟਰ ‘ਚ ਸਿਆਸੀ ਜੋੜਤੋੜ ਦੇ ਪੰਜਵੇਂ ਦਿਨ ਸ਼ਿਵ ਸੈਨਾ ਵਰਕਰਾਂ ਨੇ ਏਕਨਾਥ ਸ਼ਿੰਦੇ ਗੁੱਟ ਦੇ ਵਿਧਾਇਕ ਤਾਨਾਜੀ ਸਾਵੰਤ ਦੇ ਘਰ ਤੋੜਫੋੜ ਕੀਤੀ | ਇਹ ਤੋੜਫੋੜ ਸ਼ਿਵ ਸੈਨਾ ਸਾਂਸਦ ਸੰਜੇ ਰਾਉਤ ਦੀ ਚੇਤਾਵਨੀ ਦੇ ਕੁਝ ਘੰਟਿਆਂ ਤੋਂ ਬਾਅਦ ਕੀਤੀ ਗਈ | ਸ਼ਿਵ ਸੈਨਾ ਵਰਕਰਾਂ ਨੇ ਤਾਨਾਜੀ ਦੇ ਦਫ਼ਤਰ ‘ਚ ਵੀ ਤੋੜਫੋੜ ਕੀਤੀ ਅਤੇ ਕੰਧ ‘ਤੇ ਗੱਦਾਰ ਸਾਵੰਤ ਲਿਖ ਦਿੱਤਾ | ਉਥੇ ਹੀ ਸ਼ਿੰਦੇ ਨੇ ਕਿਹਾ ਕਿ ਵਿਧਾਇਕਾਂ ਦੀ ਸੁਰੱਖਿਆ ਹਟਾ ਲਈ ਗਈ ਹੈ, ਜੇਕਰ ਉਨ੍ਹਾਂ ਦੇ ਪਰਵਾਰ ਨੂੰ ਕੁਝ ਹੋਇਆ ਤਾਂ ਉਸ ਲਈ ਊਧਵ ਅਤੇ ਆਦਿੱਤਿਆ ਜ਼ਿੰਮੇਵਾਰ ਹੋਣਗੇ | ਇਸ ਹਿੰਸਾ ਤੋਂ ਬਾਅਦ ਸ਼ਿਵ ਸੈਨਾ ਨੇਤਾ ਸੰਜੈ ਰਾਉਤ ਨੇ ਕਿਹਾ ਕਿ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਲੋਕਾਂ ‘ਚ ਗੁੱਸਾ ਹੈ ਅਤੇ ਇਸ ਨੂੰ ਰੋਕ ਨਹੀਂ ਸਕਦੇ |

Related Articles

LEAVE A REPLY

Please enter your comment!
Please enter your name here

Latest Articles