ਮਨੀਪੁਰ ’ਚ 15 ਘਰਾਂ ਨੂੰ ਅੱਗ

0
200

ਇੰਫਾਲ : ਮਨੀਪੁਰ ਦੇ ਪੱਛਮੀ ਇੰਫਾਲ ਜ਼ਿਲ੍ਹੇ ’ਚ 15 ਘਰਾਂ ਨੂੰ ਅੱਗ ਲਾ ਦਿੱਤੀ ਗਈ। ਭੀੜ ਨੇ ਲੈਂਗੋਲ ਖੇਡ ਪਿੰਡ ’ਚ ਸਨਿੱਚਰਵਾਰ ਸ਼ਾਮ ਨੂੰ ਹੁੱਲੜਬਾਜ਼ੀ ਕੀਤੀ। ਸੁਰੱਖਿਆ ਅਮਲੇ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਕਈ ਗੋਲੇ ਦਾਗੇ ਤੇ ਹਾਲਾਤ ਨੂੰ ਕੰਟਰੋਲ ਹੇਠ ਲਿਆਂਦਾ। ਹਿੰਸਾ ਦੌਰਾਨ 45 ਸਾਲਾ ਵਿਅਕਤੀ ਨੂੰ ਗੋਲੀ ਲੱਗੀ। ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਸਵੇਰੇ ਹਾਲਾਤ ’ਚ ਪਹਿਲਾਂ ਨਾਲੋਂ ਸੁਧਾਰ ਹੈ, ਪਰ ਪਾਬੰਦੀਆਂ ਪਹਿਲਾਂ ਵਾਂਗ ਲਾਗੂ ਹਨ।
ਇਸੇ ਦੌਰਾਨ ਦੋ ਆਦਿਵਾਸੀ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਘੁਮਾਉਣ ਨਾਲ ਸੰਬੰਧਤ ਵੀਡੀਓ ਮਾਮਲੇ ’ਚ ਸੰਬੰਧਤ ਥਾਣੇ ਦੇ ਇੰਚਾਰਜ ਸਣੇ ਪੰਜ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 3 ਅਗਸਤ ਨੂੰ ਬਿਸ਼ਨੂਪੁਰ ਜ਼ਿਲ੍ਹੇ ’ਚ ਦੂਜੀ ਭਾਰਤੀ ਰਿਜ਼ਰਵ ਬਟਾਲੀਅਨ ਦੇ ਅਸਲਾਖਾਨੇ ਵਿੱਚੋਂ ਹਥਿਆਰ ਤੇ ਹੋਰ ਗੋਲੀ-ਸਿੱਕਾ ਲੁੱਟਣ ਨਾਲ ਜੁੜੇ ਮਾਮਲੇ ਦੀ ਆਈ ਜੀ ਦੀ ਅਗਵਾਈ ਹੇਠ ਨਿਰਧਾਰਤ ਸਮੇਂ ’ਚ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਹਨ।

LEAVE A REPLY

Please enter your comment!
Please enter your name here