ਚੀਤਿਆਂ ਨੂੰ ਕੂਨੋ ਪਾਰਕ ’ਚੋਂ ਕੱਢਣ ਦੀ ਫਿਲਹਾਲ ਕੋਈ ਯੋਜਨਾ ਨਹੀਂ

0
184

ਗਵਾਲੀਅਰ : ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ’ਚ ਕੂਨੋ ਨੈਸ਼ਨਲ ਪਾਰਕ ’ਚ ਰੱਖੇ ਚੀਤਿਆਂ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ। ਯਾਦਵ ਨੇ ਕਿਹਾ ਕਿ ਸਰਕਾਰ ਚੀਤਿਆਂ ਨਾਲ ਜੁੜੇ ਪ੍ਰਾਜੈਕਟ ਦੀ ਸੰਵੇਦਨਸ਼ੀਲਤਾ ਨੂੰ ਸਵੀਕਾਰ ਕਰਦੀ ਹੈ ਤੇ ਚਾਹੁੰਦੀ ਹੈ ਕਿ ਇਹ ਪ੍ਰਾਜੈਕਟ ਮੁਕੰਮਲ ਰੂਪ ’ਚ ਸਫਲ ਹੋਵੇ। ਚੇਤੇ ਰਹੇ ਕਿ ਇਸ ਸਾਲ ਮਾਰਚ ਤੋਂ ਹੁਣ ਤੱਕ ਕੂਨੋ ਨੈਸ਼ਨਲ ਪਾਰਕ ’ਚ ਨੌਂ ਚੀਤਿਆਂ, ਜਿਨ੍ਹਾਂ ਵਿਚ ਤਿੰਨ ਬੱਚੇ ਸਨ, ਦੀ ਮੌਤ ਹੋ ਚੁੱਕੀ ਹੈ। ਇਹ ਚੀਤੇ ਨਾਮੀਬੀਆ ਤੇ ਦੱਖਣੀ ਅਫਰੀਕਾ ਤੋਂ ਲਿਆਂਦੇ ਗਏ ਸਨ। ਚੀਤਿਆਂ ਨੂੰ ਪਾਰਕ ’ਚੋਂ ਤਬਦੀਲ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਯਾਦਵ ਨੇ ਕਿਹਾਇਸ ਲਈ ਕੋਈ ਯੋਜਨਾ ਨਹੀਂ ਚੱਲ ਰਹੀ।
ਕੁਦਰਤੀ ਤੌਰ ’ਤੇ, ਮੌਨਸੂਨ ਕਾਰਨ ਕੀੜੇ-ਮਕੌੜਿਆਂ ਤੋਂ ਹੋਣ ਵਾਲੀ ਲਾਗ ਵੀ ਸਾਡੇ ਧਿਆਨ ’ਚ ਆਈ ਹੈ, ਜਿਸ ਕਾਰਨ ਅਸੀਂ ਦੋ ਚੀਤੇ ਗੁਆ ਚੁੱਕੇ ਹਾਂ। ਅਸੀਂ ਦੱਖਣੀ ਅਫਰੀਕਾ ਤੇ ਨਾਮੀਬੀਆ ਦੇ ਮਾਹਰਾਂ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਅਸੀਂ ਇਸ ਦੇ ਪ੍ਰਬੰਧਨ ’ਤੇ ਅੱਗੇ ਵਧ ਰਹੇ ਹਾਂ। ਸਾਰੇ ਜੰਗਲਾਤ ਅਧਿਕਾਰੀ ਅਤੇ ਪਸ਼ੂ ਚਕਿਤਸਕ ਕੂਨੋ ਨੈਸ਼ਨਲ ਪਾਰਕ ’ਚ ਬਹੁਤ ਮਿਹਨਤ ਕਰ ਰਹੇ ਹਨ।

LEAVE A REPLY

Please enter your comment!
Please enter your name here