ਅਲੀਗੜ੍ਹ : ਇੱਥੋਂ ਦੇ ਕਾਰੀਗਰ ਸੱਤਿਆ ਪ੍ਰਕਾਸ਼ ਨੇ ਅਯੁੱਧਿਆ ਦੇ ਰਾਮ ਮੰਦਰ ਲਈ 400 ਕਿਲੋ ਵਜ਼ਨੀ ਤਾਲਾ ਤਿਆਰ ਕੀਤਾ ਹੈ। ਰਾਮ ਮੰਦਰ ਅਗਲੇ ਸਾਲ ਜਨਵਰੀ ’ਚ ਸ਼ਰਧਾਲੂਆਂ ਲਈ ਖੋਲ੍ਹੇ ਜਾਣ ਦੀ ਉਮੀਦ ਹੈ। ਸ਼ਰਮਾ, ਜਿਸ ਦਾ ਪਰਵਾਰ ਸਦੀ ਤੋਂ ਵੀ ਵੱਧ ਸਮੇਂ ਤੋਂ ਤਾਲੇ ਬਣਾਉਦਾ ਆ ਰਿਹਾ ਹੈ, ਨੇ ਕਿਹਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਤਾਲਾ ਹੱਥੀਂ ਤਿਆਰ ਕਰਨ ’ਚ ਉਸ ਨੂੰ ਕਈ ਮਹੀਨੇ ਲੱਗੇ ਤੇ ਉਹ ਮੰਦਰ ਦੇ ਪ੍ਰਬੰਧਕਾਂ ਨੂੰ ਇਹ ਤਾਲਾ ਤੋਹਫੇ ਵਜੋਂ ਦੇਣਾ ਚਾਹੁੰਦਾ ਹੈ। ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵੱਡੀ ਗਿਣਤੀ ਸ਼ਰਧਾਲੂਆਂ ਤੋਂ ਹੋਰ ਵੀ ਕਈ ਪੇਸ਼ਕਸ਼ਾਂ ਆਈਆਂ ਹਨ ਤੇ ਉਨ੍ਹਾਂ ਨੂੰ ਵੇਖਣਾ ਪਏਗਾ ਕਿ ਇਸ ਤਾਲੇ ਨੂੰ ਕਿੱਥੇ ਵਰਤਿਆ ਜਾ ਸਕਦਾ ਹੈ। ਇਹ ਤਾਲਾ 10 ਫੁੱਟ ਉੱਚਾ, ਸਾਢੇ ਚਾਰ ਫੁੱਟ ਚੌੜਾ ਤੇ ਮੋਟਾਈ ’ਚ ਸਾਢੇ 9 ਇੰਚ ਹੈ। ਤਾਲੇ ਦੀ ਚਾਬੀ ਚਾਰ ਫੁੱਟ ਦੀ ਹੈ। ਸ਼ਰਮਾ ਨੇ ਕਿਹਾ ਕਿ ਤਾਲਾ ਰਾਮ ਮੰਦਰ ਨੂੰ ਦਿਮਾਗ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਤਾਲੇ ਨੂੰ ਤਿਆਰ ਕਰਨ ’ਚ ਉਸ ਨੇ ਆਪਣੇ ਬਚਾਏ ਸਾਰੇ ਦੋ ਲੱਖ ਰੁਪਏ ਖਰਚ ਕਰ ਦਿੱਤੇ। ਉਸ ਨੇ ਕਿਹਾਪਿਆਰ ਦੀ ਇਸ ਕਿਰਤ ਵਿਚ ਪਤਨੀ ਰੁਕਮਣੀ ਨੇ ਵੀ ਪੂਰਾ ਸਾਥ ਦਿੱਤਾ। ਰੁਕਮਣੀ ਨੇ ਦੱਸਿਆਪਹਿਲਾਂ ਅਸੀਂ ਸਵਾ ਛੇ ਫੁੱਟ ਦਾ ਤਾਲਾ ਬਣਾਇਆ ਸੀ, ਪਰ ਕੁਝ ਲੋਕਾਂ ਨੇ ਹੋਰ ਵੱਡਾ ਬਣਾਉਣ ਦਾ ਸੁਝਾਅ ਦਿੱਤਾ।



