ਪਾਕਿ ਰੇਲ ਹਾਦਸੇ ’ਚ 25 ਮੌਤਾਂ

0
181

ਇਸਲਾਮਾਬਾਦ : ਰਾਵਲਪਿੰਡੀ ਤੋਂ ਕਰਾਚੀ ਲਈ ਤੁਰੀ ਹਜ਼ਾਰਾ ਐੱਕਸਪ੍ਰੈੱਸ ਐਤਵਾਰ ਬਾਅਦ ਦੁਪਹਿਰ ਕਰੀਬ ਦੋ ਵਜੇ ਲਹਿੰਦੇ ਪੰਜਾਬ ਦੇ ਨਵਾਬਸ਼ਾਹ ਜ਼ਿਲ੍ਹੇ ’ਚ ਲੀਹੋਂ ਲੱਥਣ ਕਰਕੇ 25 ਵਿਅਕਤੀਆਂ ਦੀ ਮੌਤ ਹੋ ਗਈ ਤੇ 163 ਜ਼ਖਮੀ ਹੋ ਗਏ। ਹਾਦਸਾ ਸਹਾਰਾ ਰੇਲਵੇ ਸਟੇਸ਼ਨ ਨੇੜੇ ਹੋਇਆ, ਜੋ ਸ਼ਹਿਜ਼ਾਦਪੁਰ ਤੇ ਨਵਾਬਸ਼ਾਹ ਵਿਚਾਲੇ ਸਥਿਤ ਹੈ।
ਕੁਝ ਬੋਗੀਆਂ ਤਲਾਬ ਵਿਚ ਡਿੱਗੀਆਂ। ਅਧਿਕਾਰੀਆਂ ਮੁਤਾਬਕ ਮੀਂਹ ਕਾਰਨ ਟਰੈਕ ਖਰਾਬ ਹੋਣ ਕਰਕੇ ਹਾਦਸਾ ਵਾਪਰਿਆ। ਹਾਦਸੇ ਵਾਲੀ ਥਾਂ ਤੋਂ ਕਰਾਚੀ 275 ਕਿਲੋਮੀਟਰ ਦੂਰ ਹੈ। ‘ਜੀਓ ਨਿਊਜ਼’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਰੇਲ ਪਟੜੀਆਂ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਹਨ, ਇਨ੍ਹਾਂ ਨੂੰ ਨਾ ਕਦੇ ਅਪਗਰੇਡ ਕੀਤਾ ਗਿਆ ਹੈ ਤੇ ਨਾ ਨਵੀਂਆਂ ਲਾਈਨਾਂ ਵਿਛਾਈਆਂ ਗਈਆਂ ਹਨ।

LEAVE A REPLY

Please enter your comment!
Please enter your name here