13 ਸਾਲਾ ਰੇਸਰ ਸ਼੍ਰੇਅਸ ਦਾ ਮੋਟਰਸਾਈਕਲ ਹਾਦਸਾਗ੍ਰਸਤ, ਮੌਤ

0
210

ਨਵੀਂ ਦਿੱਲੀ : ਚੇਨਈ ਦੇ ਮਦਰਾਸ ਇੰਟਰਨੈਸ਼ਨਲ ਸਰਕਟ ’ਚ ਨੈਸ਼ਨਲ ਮੋਟਰਸਾਈਕਲ ਰੇਸਿੰਗ ਚੈਂਪੀਅਨਸ਼ਿਪ ਦੇ ਤੀਜੇ ਦਿਨ ਵੱਡਾ ਹਾਦਸਾ ਹੋ ਗਿਆ। ਇਸ ਦੌਰਾਨ ਬੈਂਗਲੁਰੂ ਦੇ 13 ਸਾਲਾ ਕੋਪਾਰਾਮ ਸ਼ੇ੍ਰਅਸ ਹਰੀਸ਼ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ। ਹਾਦਸੇ ਬਾਅਦ ਸ਼ੇ੍ਰਅਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼੍ਰੇਅਸ ਨੇ ਪੈਟ੍ਰੋਨਾਸ ਟੀ ਵੀ ਐੱਸ ਵਨ ਮੇਕ ਚੈਂਪੀਅਨਸ਼ਿਪ ਦੀ ਇੱਕ ਕੈਟਾਗਰੀ ’ਚ ਹਿੱਸਾ ਲੈਂਦੇ ਹੋਏ ਨੈਸ਼ਨਲ ਪੱਧਰ ’ਤੇ ਲਗਾਤਾਰ 4 ਰੇਸਾਂ ਜਿੱਤੀਆਂ ਸਨ। ਦਸ ਦਿਨ ਪਹਿਲਾਂ ਹੀ ਸ਼ੇ੍ਰਅਸ ਨੇ 13ਵਾਂ ਜਨਮ ਦਿਨ ਮਨਾਇਆ ਸੀ।

LEAVE A REPLY

Please enter your comment!
Please enter your name here