ਨਤੀਜੇ ਦਾ ਐਲਾਨ

0
191

ਮੁਹਾਲੀ ( ਗੁਰਜੀਤ ਬਿੱਲਾ)
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਪ ਸਕੱਤਰ ਪ੍ਰੀਖਿਆ (ਬਾਰ੍ਹਵੀਂ) ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਪ੍ਰੀਖਿਆ ਮਾਰਚ-2023 ਦੌਰਾਨ ਜਿਨ੍ਹਾਂ ਪ੍ਰੀਖਿਆਰਥੀਆਂ ਵੱਲੋਂ ਉੱਤਰ-ਪੱਤਰੀਆਂ ਦੇ ਮੁੜ-ਮੁਲਾਂਕਣ ਲਈ ਅਪਲਾਈ ਕੀਤਾ ਸੀ, ਇਹਨਾਂ ਪ੍ਰੀਖਿਆਰਥੀਆਂ ਦਾ ਨਤੀਜਾ 7 ਅਗਸਤ (ਸੋਮਵਾਰ) ਨੂੰ ਘੋਸ਼ਿਤ ਕੀਤਾ ਗਿਆ। ਇਹ ਨਤੀਜਾ 8 ਅਗਸਤ (ਮੰਗਲਵਾਰ) ਨੂੰ ਬੋਰਡ ਵੈੱਬਸਾਈਟ … ਅਤੇ .. ’ਤੇ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਉਪਲੱਬਧ ਹੋਵੇਗਾ।
ਪ੍ਰੀਖਿਆਰਥੀਆਂ ਦੇ ਈ-ਸਰਟੀਫਿਕੇਟ ਦਫਤਰ ਵੱਲੋਂ 4 ’ਤੇ ਅਪਲੋਡ ਕੀਤੇ ਜਾਣਗੇ। ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਵੱਲੋਂ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਪ੍ਰੀਖਿਆ ਫਾਰਮ ਵਿੱਚ ਟਿੱਕ ਕੀਤਾ ਗਿਆ ਹੋਵੇਗਾ, ਤਾਂ ਅਜਿਹੇ ਪ੍ਰੀਖਿਆਰਥੀਆਂ ਦੇ ਸਰਟੀਫਿਕੇਟਾਂ ਦੀ ਹਾਰਡ ਕਾਪੀ ਵੱਖਰੇ ਤੌਰ ’ਤੇ ਰਜਿਸਟਰਡ ਡਾਕ ਰਾਹੀਂ 10 ਦਿਨਾਂ ਦੇ ਅੰਦਰ-ਅੰਦਰ ਸੰਬੰਧਤ ਸਕੂਲ ਦੇ ਪਤੇ ’ਤੇ ਭੇਜੀ ਜਾਵੇਗੀ।

LEAVE A REPLY

Please enter your comment!
Please enter your name here